ਗੋਆ ਤੋਂ ਬਾਅਦ ਦੇਸ਼ ‘ਚ ਸਭ ਤੋਂ ਵੱਧ ਅੰਗਰੇਜ਼ੀ ਬੋਲਣ ਵਾਲੇ ਹਨ ਚੰਡੀਗੜ੍ਹ ‘ਚ

ਚੰਡੀਗੜ੍ਹ, ਮੀਡੀਆ ਬਿਊਰੋ:

ਸਾਡੀ ਰਾਸ਼ਟਰੀ ਭਾਸ਼ਾ/ਸਰਕਾਰੀ ਭਾਸ਼ਾ ਹਿੰਦੀ ਹੈ। ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਆਪਣੀ ਵਿਭਿੰਨਤਾ ਲਈ ਜਾਣਿਆ ਜਾਂਦਾ ਹੈ, ਇੱਥੇ ਹਰ ਰਾਜ ਦੀ ਆਪਣੀ ਰਾਜਨੀਤਿਕ, ਸੱਭਿਆਚਾਰਕ ਤੇ ਇਤਿਹਾਸਕ ਪਛਾਣ ਹੈ ਤੇ ਹਰ ਸੂਬੇ ਦੀ ਭਾਸ਼ਾ ਤੇ ਬੋਲੀ ਵੀ ਵੱਖਰੀ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਅੰਗਰੇਜ਼ੀ ਨੂੰ ਵੀ ਮਹੱਤਵ ਦਿੱਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਭਰ ਵਿੱਚ ਗੋਆ ਵਿੱਚ ਸਭ ਤੋਂ ਵੱਧ ਅੰਗਰੇਜ਼ੀ ਬੋਲੀ ਜਾਂਦੀ ਹੈ। ਇਸ ਦੇ ਨਾਲ ਹੀ ਗੋਆ ਤੋਂ ਬਾਅਦ ਚੰਡੀਗੜ੍ਹ ਅਜਿਹਾ ਸ਼ਹਿਰ ਹੈ ਜਿੱਥੇ ਜ਼ਿਆਦਾਤਰ ਲੋਕ ਅੰਗਰੇਜ਼ੀ ਬੋਲਣਾ ਪਸੰਦ ਕਰਦੇ ਹਨ। ਸਟੇਟ ਆਫ ਡਾਟਾ ਦੇ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ। ਦੇਸ਼ ਭਰ ਦੇ 10.6 ਫੀਸਦੀ ਲੋਕ ਅੰਗਰੇਜ਼ੀ ਨੂੰ ਆਪਣੀ ਪਹਿਲੀ, ਦੂਜੀ ਅਤੇ ਤੀਜੀ ਭਾਸ਼ਾ ਵਜੋਂ ਤਰਜੀਹ ਦਿੰਦੇ ਹਨ। ਗੋਆ ਵਿੱਚ 41.8% ਲੋਕ ਅੰਗਰੇਜ਼ੀ ਬੋਲਦੇ ਹਨ। ਜਦੋਂ ਕਿ ਚੰਡੀਗੜ੍ਹ ਵਿੱਚ 41.6% ਲੋਕ ਅੰਗਰੇਜ਼ੀ ਬੋਲਣਾ ਪਸੰਦ ਕਰਦੇ ਹਨ। ਨਾਗਾਲੈਂਡ ਵਿਚ ਤੀਜੇ ਨੰਬਰ ‘ਤੇ 32.6 ਫੀਸਦੀ ਲੋਕ ਅੰਗਰੇਜ਼ੀ ਬੋਲਦੇ ਹਨ।

ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ 12.85 ਕਰੋੜ ਲੋਕ ਅੰਗਰੇਜ਼ੀ ਬੋਲਦੇ ਹਨ। 2.6 ਲੱਖ ਲੋਕ ਪਹਿਲੀ ਭਾਸ਼ਾ ਵਜੋਂ ਅੰਗਰੇਜ਼ੀ ਬੋਲਣਾ ਪਸੰਦ ਕਰਦੇ ਹਨ। 827 ਕਰੋੜ ਲੋਕ ਅੰਗਰੇਜ਼ੀ ਨੂੰ ਦੂਜੀ ਭਾਸ਼ਾ ਵਜੋਂ ਬੋਲਣ ਨੂੰ ਤਰਜੀਹ ਦਿੰਦੇ ਹਨ ਅਤੇ 4.56 ਕਰੋੜ ਲੋਕ ਤੀਜੀ ਭਾਸ਼ਾ ਵਜੋਂ ਅੰਗਰੇਜ਼ੀ ਬੋਲਦੇ ਹਨ।

ਉੱਤਰੀ ਭਾਰਤ ਦੇ ਕਿਹੜੇ ਸੂਬੇ ਵਿੱਚ ਕਿੰਨੇ ਲੋਕ ਬੋਲਦੇ ਹਨ ਅੰਗਰੇਜ਼ੀ

ਪੰਜਾਬ, ਉੱਤਰੀ ਭਾਰਤ ਵਿੱਚ 30 ਫੀਸਦੀ ਲੋਕ ਅੰਗਰੇਜ਼ੀ ਬੋਲਦੇ ਹਨ। ਇਸੇ ਤਰ੍ਹਾਂ ਦਿੱਲੀ ਵਿਚ 31.7 ਫੀਸਦੀ, ਜੰਮੂ-ਕਸ਼ਮੀਰ ਵਿਚ 16 ਫੀਸਦੀ, ਹਰਿਆਣਾ ਵਿਚ 15.6 ਫੀਸਦੀ, ਹਿਮਾਚਲ ਵਿਚ 10.6 ਅਤੇ ਉਤਰਾਖੰਡ ਵਿਚ 8.6 ਫੀਸਦੀ ਅੰਗਰੇਜ਼ੀ ਵਿਚ ਗੱਲ ਕਰਨਾ ਪਸੰਦ ਕਰਦੇ ਹਨ।

ਇਨ੍ਹਾਂ ਸੂਬਿਆਂ ਵਿੱਚ ਅੰਗਰੇਜ਼ੀ ਸਭ ਤੋਂ ਘੱਟ ਬੋਲੀ ਜਾਂਦੀ ਹੈ

ਸਰਵੇਖਣ ਮੁਤਾਬਕ ਸਭ ਤੋਂ ਘੱਟ ਅੰਗਰੇਜ਼ੀ ਛੱਤੀਸਗੜ੍ਹ, ਬਿਹਾਰ, ਰਾਜਸਥਾਨ, ਝਾਰਖੰਡ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਬੋਲੀ ਜਾਂਦੀ ਹੈ। ਛੱਤੀਸਗੜ੍ਹ ਵਿੱਚ 2.3 ਫੀਸਦੀ, ਬਿਹਾਰ ਵਿੱਚ 2.7 ਫੀਸਦੀ, ਰਾਜਸਥਾਨ ਵਿੱਚ 4.6 ਫੀਸਦੀ, ਝਾਰਖੰਡ ਵਿੱਚ 5.1 ਫੀਸਦੀ, ਮੱਧ ਪ੍ਰਦੇਸ਼ ਵਿੱਚ 5.4 ਫੀਸਦੀ ਅਤੇ ਉੱਤਰ ਪ੍ਰਦੇਸ਼ ਵਿੱਚ 6.4 ਫੀਸਦੀ ਲੋਕ ਅੰਗਰੇਜ਼ੀ ਬੋਲਦੇ ਹਨ।

Share This :

Leave a Reply