PSEB ਨੇ 5ਵੀਂ ਜਮਾਤ ਦੇ 4 ਪੇਪਰ ਕੀਤੇ ਮੁੁਲਤਵੀ

ਮੋਹਾਲੀ, (ਮੀਡੀਆ ਬਿਊਰੋ) ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਟਰਮ 2 ਦੀਆਂ ਪ੍ਰੀਖਿਆਵਾਂ ਜੋ ਕਿ 15 ਤੋਂ 23 ਮਾਰਚ ਤਕ ਹੋਣੀਆਂ ਸਨ, ਵਿਚੋਂ ਕੁਝ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ 15, 16, 17 ਮਾਰਚ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਤੋਂ ਇਲਾਵਾ 21 ਮਾਰਚ ਵਾਲੇ ਪੇਪਰ ਪ੍ਰਬੰਧਕੀ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੇ ਗਏ ਹਨ। ਕੰਟਰੋਲ ਪ੍ਰੀਖਿਆਵਾਂ ਜੇਆਰ ਮਹਿਰੋਕ ਨੇ ਦੱਸਿਆ ਕਿ ਉਪਰੋਕਤ ਦੱਸੀਆਂ ਪ੍ਰੀਖਿਆਵਾਂ ਤੋਂ ਇਲਾਵਾ 22 ਅਤੇ 23 ਮਾਰਚ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਪਹਿਲਾਂ ਜਾਰੀ ਕੀਤੀ ਡੇਟਸ਼ੀਟ ਦੇ ਸ਼ਡਿਊਲ ਅਨੁਸਾਰ ਹੋਣਗੀਆਂ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਮੁਲਤਵੀ ਪ੍ਰੀਖਿਆਵਾਂ ਸੰਬੰਧੀ ਡੇਟਸ਼ੀਟ ਜਾਂ ਸਮਾਂ-ਸਾਰਣੀ ਅਤੇ ਮੀਤੀਆਂ ਸਬੰਧੀ ਸ਼ਡਿਊਲ 15 ਮਾਰਚ ਯਾਨੀ ਕਲ੍ਹ ਤਕ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਉੱਤੇ ਨਸ਼ਰ ਕਰ ਦਿੱਤੀ ਜਾਵੇਗੀ।

ਪੰਜਵੀਂ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਲਾਨਾ ਟਰਮ-2 ਦੀਆਂ ਪ੍ਰੀਖਿਆਵਾਂ ਲਈ ਅੱਠਵੀਂ ਜਮਾਤ ਦੀ ਡੇਟਸ਼ੀਟ ‘ਚ ਕੁਝ ਬਦਲਾਅ ਕੀਤੇ ਹਨ। ਇਹ ਬਦਲਾਅ ਪ੍ਰਸ਼ਾਸਨਿਕ ਕਾਰਨਾਂ ਕਰਕੇ ਕੀਤੇ ਗਏ ਹਨ। ਟਰਮ 2 ਨਾਲ ਸਬੰਧਮਤ 8ਵੀਂ ਦੀਆਂ ਪ੍ਰੀਖਿਆਵਾਂ ਹੁਣ 7 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ।ਪ੍ਰੀਖਿਆਵਾਂ ਦਾ ਸਵੇਰੇ 10 ਵਜੇ ਤੋਂ 12.15 ਵਜੇ ਤਕ ਦਾ ਹੋਵੇਗਾ।

ਪ੍ਰੀਖਿਆਵਾਂ 28 ਅਪ੍ਰੈਲ ਨੂੰ ਸਮਾਪਤ ਹੋਣਗੀਆਂ ਤੇ ਇਸ ਦਿਨ ਚੋਣਵੇਂ ਵਿਸ਼ੇ ਖੇਤੀਬਾੜੀ ਦਾ ਪੇਪਰ ਹੋਵੇਗਾ। ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ’ਚ ਕੋਵਿਡ-19 ਪ੍ਰਤੀ ਸਾਰੇ ਮਾਪਦੰਡਾਂ ਦਾ ਧਿਆਨ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਪ੍ਰਤੀ ਸੁਪਰੰਡਟ ਤੇ ਹੋਰ ਅਮਲਾ ਪੂਰੀ ਤਰ੍ਹਾਂ ਮੁਸਤੈਦ ਰਹੇਗਾ। ਉਨ੍ਹਾਂ ਕਿਹਾ ਕਿ 10 ਵਜੇ ਸਵੇਰ ਦੇ ਸੈਸ਼ਨ ’ਚ ਹੋਣ ਵਾਲੀਆਂ ਪ੍ਰੀਖਿਆਵਾਂ ਵਾਸਤੇ ਵਿਦਿਆਰਥੀਆਂ ਨੂੰ 15 ਮਿੰਟਾਂ ਦਾ ਸਮਾਂ ਪ੍ਰਸ਼ਨ-ਪੱਤਰ ਪੜ੍ਹਨ ਲਈ ਦਿੱਤਾ ਜਾਵੇਗਾ। ਵੇਰਵੇ ਦਿੰਦਿਆਂ ਕੰਟਰੋਲਰ ਨੇ ਦੱਸਿਆ ਕਿ ਨਿਰਧਾਰਤ ਵਿਸ਼ਾਵਾਰ ਪਾਠਕ੍ਰਮ ਵਿਚੋਂ ਇਹ ਪ੍ਰੀਖਿਆਵਾਂ 50 ਫ਼ੀਸਦੀ ਸਿਲੇਬਸ ਦੇ ਆਧਾਰ ’ਤੇ ਆਬਜੈਕਟਿਵ ਟਾਈਪ ਦੇ ਪ੍ਰਸ਼ਨ ਪੱਤਰਾਂ ’ਚ ਲਈਆਂ ਜਾ ਰਹੀਆਂ ਹਨ।

Share This :

Leave a Reply