ਐੱਸਏਐੱਸ ਨਗਰ, ਮੀਡੀਆ ਬਿਊਰੋ:
ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਕਾਦਮਿਕ ਸਾਲ 2022-23 ਵਾਸਤੇ ਇਤਿਹਾਸ ਦੀਆਂ ਸੋਧੀਆਂ ਹੋਈਆਂ ਪਾਠ-ਪੁਸਤਕਾਂ ਨਹੀਂ ਮਿਲ ਸਕਣਗੀਆਂ। ਪਤਾ ਲੱਗਾ ਹੈ ਕਿ ਸਿੱਖਿਆ ਬੋਰਡ ਦੀ ਮੈਨੇਜਮੈਂਟ ਨੇ ਇਸ ਸਾਲ ਵੀ ਇਤਿਹਾਸ ਦੀਆਂ ਪਾਠ-ਪੁਸਤਕਾਂ ਦੀ ਛਪਾਈ ਨਹੀਂ ਕਰਵਾਈ ਜਿਸ ਕਰਕੇ ਵਿਦਿਆਰਥੀਆਂ ਨੂੰ ਚਾਲੂ ਅਕਾਦਮਿਕ ਵਰ੍ਹੇ ’ਚ ਵੀ ਪੁਰਾਣੀਆਂ ਕਿਤਾਬਾਂ ਦੀ ਮਦਦ ਨਾਲ ਹੀ ਪਾਠਕ੍ਰਮ ਮੁਕੰਮਲ ਕਰਨਾ ਹੋਵੇਗਾ।
ਸਿੱਖਿਆ ਬੋਰਡ ਦੇ ਆਹਲਾ ਆਹਲਾ-ਮਿਆਰੀ ਸੂਤਰਾਂ ਦਾ ਹੈ ਕਿ ਤਿੰਨ ਸਾਲਾਂ ਤੋਂ ਇਤਿਹਾਸ ਦੀ ਕਿਤਾਬ ਦਾ ਖਰਡ਼ਾ ਹੀ ਤਿਆਰ ਨਹੀਂ ਹੋ ਸਕਿਆ ਜਿਸ ਕਰਕੇ ਛਪਾਈ ਦਾ ਕੰਮ ਵੀ ਲਟਕ ਗਿਆ। ਪਹਿਲਾਂ ਲੰਘੇ ਸਾਲ (2021) ’ਚ ਵੀ ਨਵੀਆਂ ਕਿਤਾਬਾਂ ਦੀ ਛਪਾਈ ਦੇ ਚਰਚੇ ਸਨ, ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣਾਂ ਨੇਡ਼ੇ ਹੋਣ ਕਰਕੇ ਧਰਨਿਆਂ ਦੇ ਸੰਭਾਵਤ ਖ਼ਤਰੇ ਭਾਂਪਦਿਆਂ ਇਹ ਕੰਮ ਦੁਬਾਰਾ ਠੰਢੇ ਬਸਤੇ ’ਚ ਪਾ ਦਿੱਤਾ। ਚੋਣਾਂ ਦਾ ਕੰਮ ਖ਼ਤਮ ਹੋ ਗਿਆ ਤੇ ਹੁਣ ਨਤੀਜੇ ਆਇਆਂ ਨੂੰ ਵੀ ਮਹੀਨੇ ਤੋਂ ਵੱਧ ਸਮਾਂ ਲੰਘ ਗਿਆ ਪਰ ਪਾਠ-ਪੁਸਤਕਾਂ ਦਾ ਕੰਮ ਉਸੇ ਰਫ਼ਤਾਰ ਨਾਲ ਚੱਲ ਰਿਹਾ ਹੈ। ਮੰਨਿਆਂ ਜਾ ਰਿਹਾ ਸੀ ਕਿ ਤੱਤਕਾਲੀ ਕਾਂਗਰਸ ਸਰਕਾਰ ਵੱਲੋਂ ਬਣਾਈ ਇਤਿਹਾਸਕਾਰਾਂ ਦੀ ਕਮੇਟੀ ਪਹਿਲਾਂ ਕੀਤੀਆਂ ਤਰੁਟੀਆਂ ਦੀ ਘੋਖ-ਪਡ਼ਤਾਲ ਕਰਕੇ 2022 ’ਚ ਸੋਧੇ ਹੋਏ ਖਰਡ਼ੇ ਨੂੰ ਕਿਤਾਬੀ ਰੂਪ ’ਚ ਪੇਸ਼ ਕਰ ਦੇਵੇਗੀ ਪਰ ਇਸ ਅਕਾਦਮਿਕ ਵਰ੍ਹੇ ’ਚ ਵੀ ਇਹ ਕੰਮ ਨਾਮੁਕੰਮਲ ਰਹਿ ਗਿਆ।
ਤੱਥ ਜੋ ਜਵਾਬ ਮੰਗਦੇ ਨੇ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬ ’ਤੇ ਅਕਾਲੀ ਦਲ ਤੇ ਹੋਰਨਾ ਜਥੇਬੰਦੀਆਂ ਨੇ ਇਤਰਾਜ਼ ਦਾਖ਼ਲ ਤਾਂ ਕਰ ਦਿੱਤੇ। ਮੌਜੂਦਾ ਹਾਲਾਤ ਇਹ ਹਨ ਕਿ ਇਤਿਹਾਸ ਦੀਆਂ ਕੁੰਜੀਆਂ ਜਿਨ੍ਹਾਂ ਨੂੰ ਵਿਦਿਆਰਥੀ ਪੁਰਾਣੇ ਸਮੇਂ ਤੋਂ ਪਡ਼੍ਹਦੇ ਆ ਰਹੇ ਹਨ ਦੇ ਤੱਥਾਂ ਬਾਰੇ ਵੀ ਵਿਵਾਦ ਖਡ਼੍ਹੇ ਹੋਏ ਹਨ। ਬਲਦੇਵ ਸਿੰਘ ਸਿਰਸਾ ਦੀ ਅਗਵਾਈ ’ਚ ਧਰਨਾ ਵੀ ਇਨ੍ਹਾਂ ਪੁਰਾਣੀਆਂ ਕੁੰਜੀਨੁਮਾ ਕਿਤਾਬਾਂ ਕਰਕੇ ਹੀ ਲੱਗਾ ਹੋਇਆ ਹੈ ਜਿਨ੍ਹਾਂ ’ਚ ਪੁਰਾਤਨ ਸਿੱਖਾਂ ਤੇ ਗੁਰੂ ਸਾਹਿਬਾਨ ਬਾਰੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਵਿਦਿਆਰਥੀ ਪੁਰਾਣੀਆਂ ਕੁੰਜੀਆਂ ਤੋਂ ਆਪਣਾ ਪਾਠਕ੍ਰਮ ਪੂਰਾ ਕਰਨਗੇ, ਜਿਨ੍ਹਾਂ ਦੀ ਖ਼ੁਦ ਬੋਰਡ ਵੱਲੋਂ ਬਣਾਈਆਂ ਕਮੇਟੀਆਂ ਜਾਂਚ ਕਰ ਰਹੀਆਂ ਹਨ? ਜੇਕਰ ਹਾਂ ਤਾਂ ਦੋਹਾਂ ਦੋਹਾਂ ਕਿਤਾਬਾਂ ’ਚ ਅੰਤਰ ਕੀ ਹੈ ਇਸ ਬਾਰੇ ਹਾਲੇ ਬੋਰਡ ਤੇ ਸਰਕਾਰ ਨੂੰ ਗ਼ੌਰ ਕਰਨ ਦੀ ਲੋਡ਼ ਹੈ।
ਪੰਜਾਬ ਦੀ ਥਾਂ ਭਾਰਤ ਦਾ ਇਤਿਹਾਸ ਪਡ਼੍ਹਾਉਣ ’ਤੇ ਪਿਆ ਸੀ ਰੌਲ਼ਾ
ਅਕਾਦਮਿਕ ਸਾਲ 2017-18 ’ਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਹਿਲੀ ਵਾਰ ਬਾਰ੍ਹਵੀਂ ਜਮਾਤ ਨਾਲ ਸਬੰਧਤ ਇਤਿਹਾਸ ਵਿਸ਼ੇ ਦੀ ਪਾਠ-ਪੁਸਤਕ ਤਿਆਰ ਆਪ ਛਪਵਾਈ ਸੀ। ਇਸ ਤੋਂ ਪਹਿਲਾਂ ਬੋਰਡ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਕਿਤਾਬਾਂ ਪਡ਼੍ਹਾਉਣ ਦੀ ਪ੍ਰਵਨਗ਼ੀ ਦਿੰਦਾ ਰਿਹਾ ਹੈ। ਦਹਾਕਿਆਂ ਮਗਰੋਂ ਬੋਰਡ ਨੇ ਸਿਲੇਬਸ ’ਚ ਤਬਦੀਲੀ ਕੀਤੀ ਸੀ ਤੇ ਵਿਦਿਆਰਥੀਆਂ ਨੇ ਪਹਿਲੀ ਵਿਦਿਆਰਥੀਆਂ ਨੇ ਬੋਰਡ ਵੱਲੋਂ ਛਪਾਈ ਕਿਤਾਬ ਪਡ਼੍ਹਨੀ ਸੀ। ਇਸ ਪਾਠ-ਪੁਸਤਕ ’ਚ ਬੋਰਡ ਨੇ ਸਿੱਖ ਇਤਿਹਾਸ ਦੇ ਚੈਪਟਰ ਕੱਟ ਦਿੱਤੇ ਜਿਸ ’ਤੇ ਸਿੱਖ ਜਥੇਬੰਦੀਆਂ ਸਮੇਤ ਸ਼ੋ੍ਰਮਣੀ ਕਮੇਟੀ ਮੈਂਬਰਾਂ ਤੇ ਸ਼ੋ੍ਰਮਣੀ ਅਕਾਲੀ ਦਲ ਨੇ ਇਤਰਾਜ਼ ਜਤਾਇਆ ਸੀ। ਬੋਰਡ ਅਧਿਕਾਰੀਆਂ ਦੀ ਦਲੀਲ ਸੀ ਕਿ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਪਾਠਕ੍ਰਮ ’ਚ ਤਬਦੀਲੀ ਕੀਤੀ ਗਈ ਹੈ ਤੇ ਗਿਆਰ੍ਹਵੀਂ ਜਮਾਤ ’ਚ ਸਿੱਖ ਹਿਸਟਰੀ ਪਡ਼੍ਹਾਈ ਜਾਵੇਗੀ ਜਦੋਂ ਬਾਰ੍ਹਵੀਂ ਜਮਾਤ ’ਚ ਭਾਰਤ ਦਾ ਇਤਹਾਸ ਪਡ਼੍ਹਾਉਣ ਦੀ ਗੱਲ ਕਹੀ ਗਈ। ਇਹ ਮਸਲਾ ਕਾਫ਼ੀ ਗੰਭੀਰ ਹੋ ਗਿਆ ਜਿਸ ਕਰਕੇ 22 ਹਜ਼ਾਰ ਤੋਂ ਵੱਧ ਪਾਠ-ਪੁਸਤਕਾਂ ਡਿਪੂਆਂ ਵਿਚ ਹੀ ਰੋਕ ਲਈਟਾਂ ਗਈਆਂ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਵੱਡੀ ਜਾਂਚ ਕਰਨ ਵਾਲੇ ਸਬ-ਕਮੇਟੀ ਦਾ ਗਠਨ ਕੀਤਾ ਸੀ ਜਿਸ ਦੀ ਅਗਵਾਈ ਪ੍ਰੋ. ਕ੍ਰਿਪਾਲ ਸਿੰਘ ਕਰ ਰਹੇ ਸਨ। ਸਾਲ-2019 ’ਚ ਕ੍ਰਿਪਾਲ ਸਿੰਘ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਇਹ ਕੰਮ ਠੰਢੇ ਬਸਤੇ ’ਚ ਪੈ ਗਿਆ। ਹੁਣ ਇਸ ਕਮੇਟੀ ਦੀ ਅਗਵਾਈ ਜੇ.ਐੱਸ. ਗਰੇਵਾਲ ਕਰ ਰਹੇ ਹਨ ਤੇ ਇੰਦੂ ਬਾਂਗਾ, ਪ੍ਰਿਥੀਪਾਲ ਸਿੰਘ ਕਪੂਰ ਤੋਂ ਇਲਾਵਾ ਹੋਰ ਇਤਿਹਾਸਕਾਰ ਪਾਠ-ਪੁਸਤਕਾਂ ਨੂੰ ਤਿਆਰ ਕਰ ਰਹੇ ਹਨ। ਇਹ ਕੰਮ ਕਦੋਂ ਨੇਪਰੇ ਚਡ਼੍ਹੇਗਾ ਇਸ ਬਾਰੇ ਅਸਪੱਸ਼ਟਤਾ ਬਣੀ ਹੋਈ ਹੈ।
ਅਸੀਂ ਜਲਦ ਹੀ ਇਹ ਪਾਠ-ਪੁਸਤਕ ਦਾ ਖਰਡ਼ਾ ਤਿਆਰ ਕਰਕੇ ਪੰਜਾਬ ਕੈਬਨਿਟ ਅੱਗੇ ਪੇਸ਼ ਕਰ ਦਿਆਂਗੇ। ਅਸਲ ’ਚ ਇਸਤਿਹਾਸ ਦੀਆਂ ਕਿਤਾਬਾਂ ਬਾਰੇ ਸਾਲ-2018 ’ਚ ਇਤਰਾਜ਼ ਆਏ ਸਨ ਜਿਸ ਤੋਂ ਬਾਅਦ ਸਰਕਾਰ ਨੇ ਸਬ-ਕਮੇਟੀ ਦਾ ਗਠਨ ਕੀਤਾ ਸੀ। ਇਤਿਹਾਸਕਾਰਾਂ ਦੀ ਇਹ ਕਮੇਟੀ ਸੋਧੇ ਹੋਏ ਧਰਮ ਦੇ ਮਾਹਰ ਤੋਂ ਇਲਾਵਾ ਸਿੱਖ ਮਾਹਰ ਸ਼ਾਮਲ ਹਨ ਜਿਨ੍ਹਾਂ ਨੇ ਸੋਧਿਆ ਹੋਇਆ ਖਰਡ਼ਾ ਸਰਕਾਰ ਨੇ ਸੌਂਪਣਾਂ ਹੈ ਤੇ ਕੈਬਨਿਟ ਦੀ ਪ੍ਰਵਾਨਗੀ ਤੋਂ ਬਾਅਦ ਕਿਤਾਬਾਂ ਦੀ ਛਪਾਈ ਹੋਵੇਗੀ। ਸਾਲ-2023-24 ’ਚ ਬੋਰਡ ਆਪਣੇ ਵਿਦਿਆਰਥੀਆਂ ਨੂੰ ਆਪਣੀਆਂ ਛਾਪੀਆਂ ਹੋਈਆਂ ਕਿਤਾਬਾਂ ਦੇਵੇਗਾ। ਕਮੇਟੀ ਸ਼ਿੱਦਤ ਨਾਲ ਇਨ੍ਹਾ ਕਿਤਾਬਾਂ ’ਤੇ ਕੰਮ ਕਰ ਰਹੀ ਹੈ ਤਾਂ ਜੋ ਕਿਸੇ ਕਿਸਮ ਦਾ ਵਿਵਾਦ ਨਾ ਹੋ ਸਕੇ।