ਪ੍ਰੋ. ਕਲਿਆਣ ਸਿੰਘ ਨੇ ਕੀਤੀ ਗੁਰੂ ਨਾਨਕ ਬਾਣੀ ’ਤੇ ਪੀਐੱਚਡੀ

ਪੂਰੀ ਦੁਨੀਆ ’ਚ ਵਸਦੇ ਸਿੱਖਾਂ ਦਾ ਨਾਂ ਕੀਤਾ ਰੌਸ਼ਨ

ਅੰਮ੍ਰਿਤਸਰ, ਮੀਡੀਆ ਬਿਊਰੋ:

ਪਾਕਿਸਤਾਨ ‘ਚ ਘੱਟ ਗਿਣਤੀਆਂ ਵਜੋਂ ਜਾਣੇ ਜਾਂਦੇ ਸਿੱਖ ਧਰਮ ਦੇ ਇਕ ਗੁਰਸਿੱਖ ਨੌਜਵਾਨ ਪੰਜਾਬੀ ਪ੍ਰੋਫੈਸਰ ਕਲਿਆਣ ਸਿੰਘ ਨੇ ਗੁਰੂ ਨਾਨਕ ਬਾਣੀ ’ਤੇ ਪੀਐੱਚਡੀ ਕਰਦਿਆਂ ਪਾਕਿਸਤਾਨ ਦਾ ਨਹੀਂ ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪ੍ਰੋ. ਕਲਿਆਣ ਸਿੰਘ ਬਤੌਰ ਪੰਜਾਬੀ ਪ੍ਰੋਫੈਸਰ ਸਰਕਾਰੀ ਕਾਲਜ ਲਾਹੌਰ ਵਿਖੇ ਸੇਵਾਵਾਂ ਦੇ ਰਿਹਾ ਹੈ ਜਿਸ ਨੂੰ ਪਾਕਿਸਤਾਨ ਵਿੱਚ ਪਹਿਲੇ ਪੀਐੱਚਡੀ ਪ੍ਰੋਫੈਸਰ ਕਹਾਉਣ ਦਾ ਮਾਣ ਹਾਸਲ ਹੋਇਆ ਹੈ ਜੋ ਸਿੱਖ ਧਰਮ ਲਈ ਫਖ਼ਰ ਵਾਲੀ ਗੱਲ ਹੈ।

ਖੁਸ਼ੀ ਦੇ ਪਲ ਸਾਂਝੇ ਕਰਦਿਆਂ ਪ੍ਰੋ. ਕਲਿਆਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੁਰੂ ਨਾਨਕ ਬਾਣੀ ’ਤੇ ਪੀਐੱਚਡੀ ਕੀਤੀ ਹੈ ਤਾਂ ਕਿ ਲੋਕਾਂ ਨੂੰ ਗੁਰੂ ਨਾਨਕ ਬਾਣੀ ਵਿਸਥਾਰਪੂਰਵਕ ਸਮਝ ਆ ਸਕੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐੱਮਫਿਲ ਜਪੁਜੀ ਸਾਹਿਬ ਦੀ ਬਾਣੀ ਤੇ ਜਪੁਜੀ ਸਾਹਿਬ ਦੀ ਮੰਜੂਵਾਤੀ ਚੋਣ ਉੱਤੇ ਕੀਤੀ ਹੈ ਤੇ ਉਨ੍ਹਾਂ ਦੀ ਪੰਜਾਬੀ ਯੂਨੀਵਰਸਿਟੀ ਤੋਂ ਐੱਮਏ ਸਰਕਾਰੀ ਐਜੂਕੇਸ਼ਨ ਪੰਜਾਬ ਯੂਨੀਵਰਸਿਟੀ ਤੋਂ ਹੈ। ਇਹ ਸਭ ਤੋਂ ਪੁਰਾਤਨ ਲਹਿੰਦੇ ਪੰਜਾਬ ਲਾਹੌਰ ਪਾਕਿਸਤਾਨ ਦੀ ਸਰਕਾਰੀ ਯੂਨੀਵਰਸਿਟੀ ਹੈ। ਪ੍ਰੋ. ਕਲਿਆਣ ਸਿੰਘ ਨੇ ਦੱਸਿਆ ਕਿ ਉਹ ਅਸਿਸਟੈਂਟ ਪ੍ਰੋਫ਼ੈਸਰ ਸੇਵਾਵਾਂ ਗੌਰਮਿੰਟ ਕਾਲਜ ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਨਿਭਾਅ ਰਿਹਾ ਹੈ, ਨੇ ਇਹ ਵੀ ਦੱਸਿਆ ਕਿ ਇਸ ਯੂਨੀਵਰਸਿਟੀ ਵਿੱਚੋਂ ਚਡ਼੍ਹਦੇ ਪੰਜਾਬ ਭਾਰਤ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਖੁਸ਼ਵੰਤ ਸਿੰਘ, ਕਪੂਰ ਸਿੰਘ, ਬਲਵੰਤ ਗਾਰਗੀ ਨੇ ਲਾਹੌਰ ਸਥਿਤ ਇਹ ਸਰਕਾਰੀ ਪੰਜਾਬ ਯੂਨੀਵਰਸਿਟੀ ਤੋਂ ਐਜੂਕੇਸ਼ਨ ਲਈ ਹੈ ਤੇ ਹੋਰ ਬਹੁਤ ਸਾਰੇ ਚਡ਼੍ਹਦੇ ਪੰਜਾਬ ਭਾਰਤ ਅਤੇ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿਦਵਾਨਾਂ ਵੱਲੋਂ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ ਹੈ।

ਪ੍ਰੋ. ਕਲਿਆਣ ਸਿੰਘ ਨੇ ਦੱਸਿਆ ਕਿ ਉਹ ਪਾਕਿਸਤਾਨ ਦਾ ਪਹਿਲਾ ਸਿੱਖ ਹੈ ਜਿਸ ਨੂੰ ਇਹ ਡਿਗਰੀ ਹਾਸਲ ਹੋਈ ਹੈ। ਇਸ ਤੋਂ ਪਹਿਲਾਂ ਅੱਜ ਤਕ ਕਿਸੇ ਵੀ ਪਾਕਿਸਤਾਨੀ ਸਿੱਖ ਨੇ ਪੀਐੱਚਡੀ ਦੀ ਡਿਗਰੀ ਹਾਸਲ ਨਹੀਂ ਕੀਤੀ। ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਵਿਚ ਉਨ੍ਹਾਂ 2017 ਵਿਚ ਦਾਖਲਾ ਪ੍ਰਾਪਤ ਕੀਤਾ ਤੇ ਅੱਜ 2022 ਵਿਚ ਉਨ੍ਹਾਂ ਆਖ਼ਰੀ ਸਮੈਸਟਰ ਦਾ ਪਰਚਾ ਪਡ਼੍ਹ ਕੇ ਇਹ ਡਿਗਰੀ ਹਾਸਲ ਕੀਤੀ ਹੈ। ਉਹ ਅੱਜ ਮਿਲੀ ਇਸ ਡਿਗਰੀ ’ਤੇ ਬੇਹੱਦ ਖੁਸ਼ ਹਨ ਤੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਤੇ ਗੁਰਦੁਆਰਾ ਸ਼ਹੀਦੀ ਅਸਥਾਨ ਗੁਰੂ ਅਰਜਨ ਦੇਵ ਜੀ ਲਾਹੌਰ ਵਿਖੇ ਨਤਮਸਤਕ ਹੁੰਦਿਆਂ ਆਪਣੇ ਪਰਿਵਾਰ ਬੱਚਿਆਂ ਤੇ ਰਿਸ਼ਤੇਦਾਰਾਂ ਸਮੇਤ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਨਗੇ।

Share This :

Leave a Reply