ਕਿਸਾਨ,ਆੜਤੀ ਐਸੋਸੀਏਸ਼ਨ ਤੇ ਖਰੀਦ ਏਜੰਸੀਆਂ ਦੇ ਸਹਿਯੋਗ ਨਾਲ ਪੂਰਨ ਹੋਇਆ ਖਰੀਦ ਸੀਜਨ -ਸੁਰਿੰਦਰ ਚੋਹਾਨ,ਸਹਾਇਕ ਮੈਨੇਜਰ ਐਫ.ਸੀ.ਆਈ

ਨਾਭਾ (ਤਰੁਣ ਮਹਿਤਾ) ਨਾਭਾ ਅਨਾਜ ਮੰਡੀ ਵਿੱਖੇ ਖਰੀਦ ਸੀਜਨ ਲਗਭਗ ਖਤਮ ਹੋ ਚੁੱਕਾ ਹੈ ਅਤੇ ਲਿਫਟਿੰਗ ਵੀ ਮੁਕੱਮਲ ਹੋ ਚੁੱਕੀ ਹੈ। ਇਸ ਸੀਜਨ ਦੌਰਾਨ ਹਲਕੇ ਦੇ ਖਰੀਦ ਕੇਂਦਰਾਂ ਵਿੱਚ ਸੁਚੱਜੇ ਢੰਗ ਨਾਲ ਹੋਈ ਖਰੀਦ ਤੇ ਅੱਜ ਮਾਰਕੀਟ ਕਮੇਟੀ ਦਫਤਰ ਵਿੱਖੇ ਚੇਅਰਮੈਨ ਜਗਜੀਤ ਸਿੰਘ ਦੁੱਲਦੀ ਦੀ ਅਗਵਾਈ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿੱਥੇ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਸ਼ਾਮਿਲ ਹੋਏ। ਇਸ ਦੌਰਾਨ ਚੇਅਰਮੈਨ ਜਗਜੀਤ ਸਿੰਘ ਦੁੱਲਦੀ,ਵਾਇਸ ਚੇਅਰਮੈਨ ਜਗਦੀਸ਼ ਮੱਗੋ ਤੇ ਮੰਡੀ ਆੜਤੀਆ ਐਸੋਸੀਏਸ਼ਨ ਪਰ੍ਧਾਨ ਜੀਵਨ ਗੁਪਤਾ ਨੇ ਸਾਂਝੇ ਤੋਰ ਤੇ ਕਿਹਾ ਕਿ ਇਹ ਖਰੀਦ ਸੀਜਨ ਕਿਸਾਨਾਂ ਤੇ ਸਾਰੇ ਵਿਭਾਗਾਂ ਦੇ ਸਹਿਯੋਗ ਨਾਲ ਬਿਨਾਂ ਕਿਸੇ ਰੁਕਾਵਟ ਤੇ ਸਮੱਸਿਆ ਨਾਲ ਸੰਪੂਰਨ ਹੋਇਆ ਹੈ।


ਇਸ ਦੌਰਾਨ ਕੇਂਦਰੀ ਖਰੀਦ ਏਜੇਂਸੀ ਫ਼ੂਡ ਕਾਰਪੋਰੇਸ਼ਨ ਆਫ ਇੰਡੀਆ ਤੋਂ ਸਹਾਇਕ ਮੈਨੇਜਰ ਕਵਾਲਟੀ ਸੁਰਿੰਦਰ ਚੋਹਾਨ ਨੇ ਕਿਹਾ ਕਿ ਇਸ ਮੰਡੀ ਵਿੱਚ ਸਾਰੀਆਂ ਖਰੀਦ ਏਜੇਂਸੀਆਂ ਵਲੋਂ 47 ਹਜਾਰ 312 ਮੀਟ੍ਰਿਕ ਟੰਨ ਖਰੀਦ ਹੋਈ। ਜਿੱਥੇ ਵਿਭਾਗ ਵਲੋਂ ਇੱਕ ਲੱਖ ਤੀਹ ਹਜਾਰ ਦੇ ਕਰੀਬ ਪੰਜਾਹ ਕਿਲੋ ਪਰ੍ਤੀ ਬੋਰੇ ਸਪੈਸ਼ਲ ਰਾਹੀਂ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਭੇਜੇ। ਇਸ ਦੌਰਾਨ ਸਾਰੇ ਵਰਗਾਂ ਤੇ ਵਿਭਾਗਾਂ ਦੇ ਸਹਿਯੋਗ ਨਾਲ ਸਫਲਤਾ ਨਾਲ ਲੋਡਿੰਗ ਕਰਵਾਈ ਗਈ ਤੇ ਜਿੱਥੇ ਕੋਈ ਸਮੱਸਿਆ ਆਈ ਉਸਨੂੰ ਆੜਤੀ ਭਾਈਚਾਰੇ ਦੇ ਸਹਿਯੋਗ ਨਾਲ ਮਿਲ ਕੇ ਹੱਲ ਕੀਤਾ ਗਿਆ। ਸਪੈਸ਼ਲ ਸਮੇਂ ਰੇਲ ਗੱਡੀ ਵਿੱਚ ਲੋਡਿੰਗ ਦੌਰਾਨ ਕੋਵਿਡ – 19 ਕੋਰੋਨਾਂ ਵਾਇਰਸ ਨਿਯਮਾਂ ਦੀ ਪਾਲਣਾ ਕਰਦੇ ਹੋਏ ਲੇਬਰ ਨੂੰ ਮਾਸਕ ਤੇ ਸੈਨੀਟਾਈਜਰ ਮੁਹਇਆ ਕਰਵਾਏ ਗਏ ਤੇ ਸਮਾਜਿਕ ਦੂਰੀ ਦੀ ਪਾਲਣਾ ਇੰਨ ਬਿੰਨ ਕੀਤੀ ਗਈ।

Share This :

Leave a Reply