ਨਿੱਜੀ ਸਕੂਲ ਦੇ ਅਧਿਆਪਕ ਤੇ ਡਾਕਟਰ ਨੂੰ ਭੇਜਿਆ ਰੋਪੜ ਜੇਲ੍ਹ

ਨੰਗਲ, ਮੀਡੀਆ ਬਿਊਰੋ:

ਨੰਗਲ ਦੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ/ਸੰਚਾਲਕ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਮਾਮਲੇ ’ਚ ਵੀਰਵਾਰ ਨੂੰ ਸਥਾਨਕ ਪੁਲਿਸ ਵੱਲੋਂ ਉਸੇ ਕੇਸ ਨਾਲ ਸਬੰਧਤ ਇਕ ਹੋਰ ਮੁਲਜ਼ਮ ਨੂੰ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਹੈ। ਥਾਣਾ ਮੁਖੀ ਨੰਗਲ ਗੁਰਜੀਤ ਸਿੰਘ ਨੇ ਕਿਹਾ ਕਿ ਉਕਤ ਮਾਮਲੇ ’ਚ ਪੁਲਿਸ ਟੀਮ ਨੇ ਬਹੁਤ ਹੀ ਜ਼ਿੰਮੇਦਾਰੀ ਨਾਲ ਕੰਮ ਕੀਤਾ ਹੈ।

ਐੱਸਆਈਟੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜਾਂਚ ਮਗਰੋਂ ਕਈ ਅਹਿਮ ਸੁਰਾਗ ਹੱਥ ਲੱਗੇ ਹਨ, ਜਿਸ ਦੇ ਆਉਣ ਵਾਲੇ ਦਿਨਾਂ ਵਿਚ ਖ਼ੁਲਾਸੇ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਪ੍ਰਿੰਸੀਪਲ ਧੀਮਾਨ ਦਾ ਪੰਜ ਦਿਨ ਦਾ ਰਿਮਾਂਡ ਤੇ ਸ਼ਿਵ ਦਾ ਤਿੰਨ ਦਿਨ ਦਾ ਰਿਮਾਂਡ ਨੰਗਲ ਪੁਲਿਸ ਨੇ ਲਿਆ। ਬਾਅਦ ਦੁਪਹਿਰ ਮਾਮਲੇ ਨਾਲ ਸਬੰਧਤ ਦੋਵਾਂ ਮੁਲਜ਼ਮਾਂ ਨੂੰ ਰੋਪੜ ਜੇਲ੍ਹ ਭੇਜ ਦਿੱਤਾ ਗਿਆ।

Share This :

Leave a Reply