ਪੰਜਾਬ ‘ਚ 1 ਅਪ੍ਰੈਲ ਤੋਂ ਵਧਣਗੀਆਂ ਦਵਾਈਆਂ ਦੀਆਂ ਕੀਮਤਾਂ

ਜਲੰਧਰ, ਮੀਡੀਆ ਬਿਊਰੋ:

ਅਪ੍ਰੈਲ ‘ਚ ਨਵਾਂ ਵਿੱਤੀ ਸਾਲ ਸ਼ੁਰੂ ਹੋਣ ਨਾਲ ਲੋਕਾਂ ਦੀਆਂ ਜੇਬਾਂ ‘ਤੇ ਮਹਿੰਗਾਈ ਦਾ ਵਾਧੂ ਬੋਝ ਪਵੇਗਾ। ਵੀਰਵਾਰ ਸਵੇਰੇ ਇਕ ਵਾਰ ਫਿਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਇਸ ਨਾਲ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ‘ਚ ਪੈਟਰੋਲ 100 ਰੁਪਏ ਦੇ ਨੇੜੇ ਪਹੁੰਚ ਗਿਆ ਹੈ। ਪੈਰਾਸਿਟਾਮੋਲ ਸਮੇਤ 700 ਤੋਂ ਵੱਧ ਦਵਾਈਆਂ ਦੀਆਂ ਕੀਮਤਾਂ ਵੀ 1 ਅਪ੍ਰੈਲ ਤੋਂ ਵਧਣੀਆਂ ਤੈਅ ਹਨ। ਇੰਨਾ ਹੀ ਨਹੀਂ ਪੰਜਾਬ ਦੇ ਵੱਖ-ਵੱਖ ਟੋਲ ਪਲਾਜ਼ਿਆਂ ‘ਤੇ ਟੋਲ ਰੇਟ ਵੀ ਵਧਣ ਜਾ ਰਹੇ ਹਨ।

ਇਸ ਲਈ ਵਧ ਰਹੀਆਂ ਹਨ ਦਵਾਈਆਂ ਦੀਆਂ ਕੀਮਤਾਂ

ਨੈਸ਼ਨਲ ਫਾਰਮਾ ਪ੍ਰਾਈਸਿੰਗ ਅਥਾਰਟੀ ਨੇ ਦਵਾਈਆਂ ਦਾ ਕੱਚਾ ਮਾਲ 10-12 ਫੀਸਦੀ ਮਹਿੰਗਾ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਅਨੁਸਾਰ ਬੁਖਾਰ, ਇਨਫੈਕਸ਼ਨ, ਦਿਲ ਦੀਆਂ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ, ਚਮੜੀ ਰੋਗ ਅਤੇ ਅਨੀਮੀਆ ਸਮੇਤ ਕਈ ਹੋਰ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਧਣਗੀਆਂ। ਇਸ ‘ਚ ਪੈਰਾਸਿਟਾਮੋਲ, ਫੀਨੋਬਾਰਬਿਟੋਨ, ਫੇਨੀਟੋਇਨ ਸੋਡੀਅਮ, ਅਜ਼ੀਥਰੋਮਾਈਸਿਨ, ਸਿਪ੍ਰੋਫਲੋਕਸੈਸਿਨ, ਹਾਈਡ੍ਰੋਕਲੋਰਾਈਡ ਅਤੇ ਮੈਟਰੋਨੀਡਾਜ਼ੋਲ ਸਮੇਤ ਕਈ ਲੂਣ ਸ਼ਾਮਲ ਕੀਤੇ ਗਏ ਹਨ, ਜੋ ਅਗਲੇ ਮਹੀਨੇ ਮਹਿੰਗੇ ਹੋਣ ਜਾ ਰਹੇ ਹਨ।

ਪ੍ਰਾਪਰਟੀ ਟੈਕਸ ਨਾ ਭਰਨ ‘ਤੇ ਲਗਾਇਆ ਜਾਵੇਗਾ ਜੁਰਮਾਨਾ

ਨਗਰ ਨਿਗਮ ਦਾ ਵਿੱਤੀ ਸਾਲ ਅੱਜ ਖ਼ਤਮ ਹੋ ਰਿਹਾ ਹੈ। ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਵੀ ਅੱਜ ਆਖਰੀ ਤਰੀਕ ਹੈ ਅਤੇ 1 ਅਪ੍ਰੈਲ ਤੋਂ ਜੁਰਮਾਨਾ ਤੇ ਵਿਆਜ ਦੋਵੇਂ ਅਦਾ ਕਰਨੇ ਪੈਣਗੇ। ਨਗਰ ਨਿਗਮ ਦਾ ਪ੍ਰਾਪਰਟੀ ਟੈਕਸ ਵਿਭਾਗ, ਜਲ ਸਪਲਾਈ ਵਿਭਾਗ ਲਹਿਬਜ਼ਾਰੀ ਅਤੇ ਹੋਰ ਵਿਭਾਗਾਂ ਦੀ ਹੁਣ ਤਕ ਦੀ ਆਮਦਨ ਦਾ ਜਾਇਜ਼ਾ ਲੈਣਗੇ ਕਿ ਕੀ ਨਿਗਮ ਦੇ ਇਹ ਵਿਭਾਗ ਪਿਛਲੇ ਸਾਲ ਦੇ ਮੁਕਾਬਲੇ ਘਾਟੇ ‘ਚ ਰਹੇ ਹਨ ਜਾਂ ਟੀਚਾ ਪੂਰਾ ਕਰ ਸਕੇ ਹਨ।

Share This :

Leave a Reply