ਕੱਚੇ ਅਧਿਆਪਕਾਂ ਵੱਲੋਂ ਮੋਹਾਲੀ ਰੈਲੀ ਦੀਆਂ ਤਿਆਰੀਆਂ ਮੁਕੰਮਲ

ਮੋਹਾਲੀ, ਮੀਡੀਆ ਬਿਊਰੋ:

ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ 30 ਅਪ੍ਰੈਲ ਨੂੰ ਮੁਹਾਲੀ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ।ਇਸ ਰੈਲੀ ‘ਚ ਸ਼ਾਮਿਲ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਿਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਨੂੰ ਲਿਖਤੀ ਸੱਦਾ ਪੱਤਰ ਭੇਜਿਆ ਗਿਆ ਹੈ ਤਾ ਜੋ ਉਹ ਖੁਦ ਕੱਚੇ ਅਧਿਆਪਕਾ ਦੀ ਪੀੜ੍ਹਾ ਨੂੰ ਹੱਲ ਕਰਨ ਲਈ ਪੁੱਜਣ ਜਿਵੇ ਵੋਟਾਂ ਤੋਂ ਪਹਿਲਾ ਸੁਣਦੇ ਸਨ, ਜੇਕਰ 27 ਨਵੰਬਰ 2021 ਨੂੰ ਕੱਚੇ ਅਧਿਆਪਕਾ ਦੇ ਧਰਨੇ ਦੌਰਾਨ ਸਮੂਹ ਆਮ ਆਦਮੀ ਪਾਰਟੀ ਦੇ ਆਗੂ ਸ਼ਾਮਲ ਹੋ ਸਕਦੇ ਹਨ ਤਾ ਹੁਣ ਉਹਨਾਂ ਹੀ ਕੱਚੇ ਅਧਿਆਪਕਾ ਤੋਂ ਦੂਰੀ ਕਿਉ ਬਣਾਈ ਹੋਈ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਆਗੂ ਜੁਝਾਰ ਸਿੰਘ ਨੇ ਦੱਸਿਆ ਕਿ ਰੈਲੀ ‘ਚ ਵੱਡੀ ਗਿਣਤੀ ਚ ਸਿੱਖਿਆ ਪ੍ਰੋਵਾਈਡਰ, ਈਜੀਐਸ, ਐਸਟੀਆਰ, ਏਆਈਈ,ਆਈ ਈ ਵੀ ਸਾਥੀ ਆਪਣੇ ਹੱਕਾ ਲਈ ਅਵਾਜ਼ ਬੁਲੰਦ ਕਰਨ ਲਈ ਵੱਖ ਵੱਖ ਸਾਧਨਾ ਰਾਂਹੀ ਪੰਜਾਬ ਦੇ ਹਰੇਕ ਖੇਤਰ ਤੋਂ ਸਾਮਿਲ ਹੋ ਕੇ ਆਪਣੀ ਮੰਗ ਮੁੱਖ ਮੰਤਰੀ, ਸਿਖਿਆ ਮੰਤਰੀ ਤਕ ਹਰ ਹਾਲ ‘ਚ ਪੁੱਜਦੀ ਕਰਨਗੇ ਤੇ ਤਨਖਾਹ ਵਾਧਾ ਲਾਗੂ ਕਰਵਾਉਣਗੇ।

ਨਿਗੂਣੀਆਂ ਤਨਖਾਹਾਂ ਤੋਂ ਤੰਗ ਕੱਚੇ ਅਧਿਆਪਕ ਹੁਣ ਹੋਰ ਆਰਥਿਕ ਸ਼ੋਸ਼ਣ ਬਰਦਾਸ਼ਤ ਨਹੀ ਕਰਨਗੇ। ਇਸ ਸਮੇਂ ਸਮੂਹ ਸਹਿਯੋਗੀ ਨਿਰਪੱਖ ਮੀਡੀਆ ਕਰਮੀਆ ਸਮੇਤ ਭਰਾਤਰੀ ਜਥੇਬੰਦੀਆ ਨੂੰ ਸਹਿਯੋਗ ਲਈ ਮੁਹਾਲੀ ਸਿੱਖਿਆ ਭਵਨ ਸਾਹਮਣੇ ਪੁੱਜਣ ਲਈ ਬੇਨਤੀ ਕੀਤੀ ਜਾਦੀ ਹੈ। ਇਸ ਸਮੇਂ ਸਟੇਟ ਕਨਵੀਨਰ ਅਜਮੇਰ ਸਿੰਘ ਔਲਖ, ਦਵਿੰਦਰ ਸੰਧੂ ਜਸਵੰਤ ਪੰਨੂੰ ਸਮੇਤ ਸਟੇਟ ਆਗੂ ਨਵਦੀਪ ਬਰਾੜ, ਗੁਰਚਰਨ ਸਿੰਘ, ਵੀਰਪਾਲ ਸਿੰਘ, ਸਤਿੰਦਰ ਸਿੰਘ, ਗੁਰਪ੍ਰੀਤ ਸੰਧੂ, ਕੁਲਦੀਪ ਸਿੰਘ ਬੱਡੂਵਾਲ, ਬੇਅੰਤ ਸਿੰਘ, ਕੁਲਵਿੰਦਰ ਸਿੰਘ, ਨਾੜ੍ਹ ਮਹੇਸ਼ਇੰਦਰ ਸਿੰਘ ਆਦਿ ਸਾਥੀ ਹਾਜਰ ਸਨ।

Share This :

Leave a Reply