ਨਵਜੋਤ ਸਿੰਘ ਸਿੱਧੂ ਦੀ ਖਿਲਾਫ਼ਤ ਕਰਨ ਵਾਲੇ ਅੰਮ੍ਰਿਤਸਰ ਦੇ ਪੰਜ ਕਾਂਗਰਸੀ ਕੌਂਸਲਰਾਂ ‘ਤੇ ਕਾਰਵਾਈ ਦੀ ਤਿਆਰੀ

ਅੰਮ੍ਰਿਤਸਰ, ਮੀਡੀਆ ਬਿਊਰੋ:

ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ 5 ਕੌਂਸਲਰਾਂ ਨੂੰ 6 ਸਾਲ ਲਈ ਪਾਰਟੀ ਤੋਂ ਬਰਖ਼ਾਸਤ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ ਸਿੱਧੂ ਨੇ ਅਜੇ ਤਕ ਚਿੱਠੀ ‘ਤੇ ਦਸਤਖ਼ਤ ਨਹੀਂ ਕੀਤੇ ਹਨ। ਇਹ ਕਾਰਵਾਈ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕੀਤੀ ਜਾ ਰਹੀ ਹੈ। ਪਾਰਟੀ ਜਿਨ੍ਹਾਂ ਕੌਂਸਲਰਾਂ ਖ਼ਿਲਾਫ਼ ਕਾਰਵਾਈ ਕਰਨ ਜਾ ਰਹੀ ਹੈ ਉਨ੍ਹਾਂ ਵਿੱਚ ਵਾਰਡ ਨੰ: 47 ਤੋਂ ਜਤਿੰਦਰ ਸੋਨੀਆ, ਵਾਰਡ ਨੰ: 47 ਤੋਂ ਲਾਡੋ ਪਹਿਲਵਾਨ, ਵਾਰਡ ਨੰ: 24 ਤੋਂ ਰਜਿੰਦਰ ਸੈਣੀ, ਵਾਰਡ ਨੰ: 32 ਤੋਂ ਰਾਜੇਸ਼ ਮਦਾਨ ਤੇ 18 ਤੋਂ ਸੰਦੀਪ ਕੁਮਾਰ ਸ਼ਾਮਲ ਹਨ। ਇਸ ਤੋਂ ਪਹਿਲਾਂ ਕਾਂਗਰਸ ਦੇ ਹਲਕਾ ਇੰਚਾਰਜ ਹਰੀਸ਼ ਚੌਧਰੀ ਨੇ ਹਰਮਿੰਦਰ ਜੱਸੀ, ਕੇਵਲ ਢਿੱਲੋਂ, ਤਰਸੇਮ ਡੀਸੀ, ਅਮਰੀਕ ਢਿੱਲੋਂ, ਸਤਕਾਰ ਕੌਰ ਅਤੇ ਦਲਜੀਤ ਰਾਜੂ ਨੂੰ ਪਾਰਟੀ ਵਿੱਚੋਂ ਬਰਖ਼ਾਸਤ ਕਰ ਦਿੱਤਾ ਸੀ।

ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ‘ਚ ਹਨ। ਅਕਾਲੀ ਦਲ ਨੇ ਇੱਥੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੈਦਾਨ ‘ਚ ਉਤਾਰਿਆ ਹੈ। ਇੱਥੇ ਸਖ਼ਤ ਮੁਕਾਬਲਾ ਹੈ। ਅਜਿਹੇ ‘ਚ ਕੁਝ ਕੌਂਸਲਰ ਪਾਰਟੀ ਦੇ ਖਿਲਾਫ਼ ਚਲੇ ਗਏ ਤੇ ਸਿੱਧੂ ਦਾ ਵਿਰੋਧ ਕੀਤਾ। ਇਸ ਦੇ ਨਾਲ ਹੀ ਪਾਰਟੀ ਨੇ ਉਨ੍ਹਾਂ ਖਿਲਾਫ ਕਾਰਵਾਈ ਦੀ ਤਿਆਰੀ ਕਰ ਲਈ ਹੈ।

Share This :

Leave a Reply