ਪੰਜਾਬ ਕਾਂਗਰਸ ‘ਚ ਹੁਣ ਪੋਸਟਰ ਵਾਰ ਸ਼ੁਰੂ, ਦੋ ਸਾਲ ਬਾਅਦ ‘ਕੌਣ ਕੈਪਟਨ’ ਦਾ ਜਵਾਬ ‘ਕੈਪਟਨ ਇੱਕ ਹੀ ਹੁੰਦਾ ਹੈ’ ਨਾਲ

ਚੰਡੀਗੜ੍ਹ(ਮੀਡੀਆ ਬਿਊਰੋ) ਪੰਜਾਬ ਕਾਂਗਰਸ ‘ਚ ਅੰਦਰੂਨੀ ਕਲੇਸ਼ ‘ਤੇ ਪਾਰਟੀ ਨੇ ਬੇਸ਼ਕ ਦਿੱਲੀ ‘ਚ ਸੁਣਵਾਈ ਕਰ ਲਈ ਪਰ ਇਹ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਮਾਮਲੇ ‘ਚ ਉਂਝ ਹਾਈ ਕਮਾਨ ਨੇ ਹਾਲੇ ਤਕ ਕੋਈ ਆਖਰੀ ਫ਼ੈਸਲਾ ਨਹੀਂ ਲਿਆ ਹੈ। ਇਸ ਦੌਰਾਨ ਪਾਰਟੀ ਦਾ ਕਲੇਸ਼ ਪੰਜਾਬ ਦੀਆਂ ਸੜ (Captain Amarinder Singh) ਬਾਰੇ ਦਿੱਤੇ ਗਏ ਚਰਚਿਤ ਬਿਆਨ ‘ਕੌਣ ਕੈਪਟਨ’ (Kaun Captain) ਦਾ ਜਵਾਬ ਹੁਣ ‘ਕੈਪਟਨ ਇੱਕ ਹੀ ਹੁੰਦਾ ਹੈ’ (Captain Ik Hi Hunda Hai) ਨਾਲ ਦਿੱਤਾ ਜਾ ਰਿਹਾ ਹੈ।

ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਸੜਕਾਂ ‘ਤੇ ਆਇਆ, ਕੈਪਟਨ ਦੇ ਹੱਕ ‘ਚ ਪੋਸਟਰ ਤੇ ਬੈਨਰ ਲਗਾਏ ਜਾ ਰਹੇ ਹਨ। ਸੂਬੇ ‘ਚ ਵੱਖ-ਵੱਖ ਸੜਕਾਂ ‘ਤੇ ਕਾਂਗਰਸੀ ਆਗੂਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਹੋਰਡਿੰਗ ਤੇ ਬੈਨਰ ਲੱਗ ਰਹੇ ਹਨ। ਇਨ੍ਹਾਂ ਵਿਚ ਲਿਖਿਆ ਜਾ ਰਿਹਾ ਹੈ ‘ਕੈਪਟਨ ਇਕ ਹੀ ਹੁੰਦਾ ਹੈ’। ਸੂਬੇ ਦੀਆਂ ਸੜਕਾਂ ‘ਤੇ ਲੱਗੇ ਹੋਰਡਿੰਗ ਪਾਰਟੀ ਹਾਈ ਕਮਾਨ ਨੂੰ ਕਿਤੇ ਨਾ ਕਿਤੇ ਇਹ ਇਸ਼ਾਰਾ ਕਰ ਰਹੇ ਹਨ ਕਿ ਜੇਕਰ ਇਸ ਵੇਲੇ ਅਨੁਕੂਲ ਫੈਸਲਾ ਨਾ ਲਿਆ ਗਿਆ ਤਾਂ ਉੱਚ ਪੱਧਰੀ ਆਗੂਆਂ ਵਿਚਕਾਰ ਚੱਲ ਰਹੀ ਲੜਾਈ ਜ਼ਿਲ੍ਹਾ ਪੱਧਰ ਤਕ ਪਹੁੰਚ ਸਕਦੀ ਹੈ।

ਪੰਜਾਬ ਦੇ ਕਾਂਗਰਸੀ ਆਗੂਆਂ ‘ਚ ਅੰਦਰੂਨੀ ਕਲੇਸ਼ ਨੂੰ ਸ਼ਾਂਤ ਕਰਨ ਲਈ ਕਾਂਗਰਸ ਹਾਈ ਕਮਾਂਡ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਹੁਣ ਤਕ ਸੋਨੀਆ ਗਾਂਧੀ ਨੂੰ ਆਪਣੀ ਰਿਪੋਰਟ ਨਹੀਂ ਸੌਂਪੀ ਹੈ। ਹੁਣ ਇਸ ਤੋਂ ਪਹਿਲਾਂ ਹੀ ਇਹ ਸੰਕੇਤ ਮਿਲਣ ਲੱਗੇ ਹਨ ਕਿ ਕਾਂਗਰਸ ਹਾਈ ਕਮਾਨ ਨਵਜੋਤ ਸਿੰਘ ਸਿੱਧੂ ਨੂੰ ਉਪ-ਮੁੱਖ ਮੰਤਰੀ ਦੇ ਰੂਪ ‘ਚ ਐਡਜਸਟ ਕਰਨਾ ਚਾਹੁੰਦੀ ਹੈ। ਅਹਿਮ ਪਹਿਲੂ ਇਹ ਹੈ ਕਿ ਕਾਂਗਰਸ ‘ਚ ਅੰਦਰੂਨੀ ਕਲੇਸ਼ ਦੇ ਕੇਂਦਰ ‘ਚ ਸਰਕਾਰ ‘ਚ ਉਪ-ਮੁੱਖ ਮੰਤਰੀ ਬਣਾਉਣ ਜਾਂ ਪਾਰਟੀ ‘ਚ ਐਡਜਸਟਮੈਂਟ ਦਾ ਕੋਈ ਮੁੱਦਾ ਨਹੀਂ ਸੀ। ਪਰ, ਇਸ ਨੂੰ ਸ਼ਾਂਤ ਕਰਨ ਲਈ ਪਾਰਟੀ ਆਗੂ ਕਾਂਗਰਸ ‘ਚ ਸੋਸ਼ਲ ਇੰਜੀਨੀਅਰਿੰਗ ਤੇ ਸਰਕਾਰ ‘ਚ ਐਡਜਸਟਮੈਂਟ ਦੀ ਨੀਤੀ ਬਣਾ ਰਹੀ ਹੈ।

ਨਵਜੋਤ ਸਿੰਘ ਸਿੱਧੂ ਨੂੰ ਉਪ-ਮੁੱਖਮੰਤਰੀ ਬਣਾਉਣ ਦੇ ਸੰਕੇਤ ਦੇ ਨਾਲ ਹੀ ਕਾਂਗਰਸ ‘ਚ ਖਲਬਲੀ ਮਚੀ ਹੋਈ ਹੈ। ਇਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਦੇ ਸਮਰਥਕਾਂ ਨੇ ਸੂਬੇ ਦੀਆਂ ਸੜਕਾਂ ਤੇ ਗਲ਼ੀਆਂ ‘ਚ ਹੋਰਡਿੰਗ ਤੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਪਾਰਟੀ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਦੇ ਕਰੀਬੀਆਂ ਨੇ ਹੁਣ ਫੀਲਡ ‘ਚ ਹੀ ਇਹ ਮਾਹੌਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿ 2022 ਦੀ ਚੋਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਅਗਵਾਈ ‘ਚ ਲੜੀ ਜਾਵੇਗੀ।

Share This :

Leave a Reply