ਖੰਨਾ (ਪਰਮਜੀਤ ਸਿੰਘ ਧੀਮਾਨ) –ਨਸ਼ਾ ਸਮੱਗਲਰਾਂ ਤੇ ਗੈਂਗਸਟਰਾ ਨੂੰ ਨੱਥ ਪਾਉਣ ਲਈ ਚਲਾਈ ਮੁਹਿੰਮ ਅਧੀਨ ਖੰਨਾ ਪੁਲਿਸ ਨੂੰ ਵੱਡੀ ਸਫ਼ਲਤਾ ਹੱਥ ਲੱਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਗੁਰਮੀਤ ਸਿੰਘ ਅਤੇ ਪ੍ਰਕਾਸ਼ ਮਸੀਹ ਨੇ ਪੁਲਿਸ ਪਾਰਟੀ ਸਮੇਤ ਨੀਲੋਂ ਪੁੱਲ ਤੇ ਚੈਕਿੰਗ ਦੌਰਾਨ ਸ਼ੱਕ ਤੇ ਅਧਾਰ ਤੇ ਕੈਂਟਰ ਨੰਬਰ-ਪੀਬੀ11ਸੀਐਨ2647 ਨੂੰ ਰੋਕ ਕੇ ਚੈਕ ਕੀਤਾ ਤਾਂ ਉਸ ਵਿਚੋਂ 192 ਪੇਟੀਆਂ ਮਾਰਕਾ ਵਿਸਕੀ, 64 ਪੇਟੀਆਂ ਮਾਰਕਾ ਯੂ.ਕੇ ਨੰਬਰ-1 (ਸੇਲ ਫਾਰ ਚੰਡੀਗੜ੍ਹ) ਬਰਾਮਦ ਕੀਤੀਆਂ। ਦੋਸ਼ੀਆਂ ਦੀ ਪਹਿਚਾਣ ਜਸਵਿੰਦਰ ਸਿੰਘ ਉਰਫ਼ ਟੋਫ਼ੀ ਅਤੇ ਗੁਰਮੁੱਖ ਰਾਮ ਦੋਵੇਂ ਵਾਸੀ ਫਿਲੌਰ (ਜਲੰਧਰ) ਵਜੋਂ ਹੋਈ।

ਉਕਤ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਨਸ਼ਿਆ ਸਬੰਧੀ 11 ਮੁਕੱਦਮੇ ਦਰਜ ਕਰਕੇ 18 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਪਾਸੋਂ ਸਮੈਕ 50 ਗ੍ਰਾਮ, ਗਾਂਜਾ 21 ਗ੍ਰਾਮ, ਨਸ਼ੀਲੀਆਂ ਗੋਲੀਆ 500, ਟੀਕੇ 160, ਕੈਪਸ਼ੂਲ 120, ਅਫ਼ੀਮ 300 ਗ੍ਰਾਮ, ਹੈਰੋਇਨ 65 ਗ੍ਰਾਮ, ਸ਼ਰਾਬ 3084 ਬੋਤਲਾਂ ਦੀ ਬਰਾਮਦੀ ਕੀਤੀ ਗਈ।