ਫਰਿਜ਼ਨੋ ਸਟੇਟ ਪਹਿਲਵਾਨ ਹੋਇਆ ਬਲਾਤਕਾਰ ਸਮੇਤ ਕਈ ਸੰਗੀਨ ਦੋਸ਼ਾਂ ਵਿੱਚ ਗ੍ਰਿਫਤਾਰ

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਫਰਿਜ਼ਨੋ ਦੇ ਇੱਕ ਪਹਿਲਵਾਨ ਇਸਾਹ ਟੀਟੋ ਪਰੇਜ਼ ਨੂੰ ਕਈ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਵਿੱਚ ਇੱਕ ਨਸ਼ਾ ਪੀੜਤਾ ਨਾਲ ਬਲਾਤਕਾਰ ਵੀ ਸ਼ਾਮਿਲ ਹੈ। ਪਰੇਜ਼ ਨੂੰ ਸ਼ੁੱਕਰਵਾਰ ਸਵੇਰੇ ਫਰਿਜ਼ਨੋ ਪੁਲਿਸ ਦੇ ਅਧਿਕਾਰੀਆਂ ਨੇ ਉਸਦੇ ਆਫ-ਕੈਂਪਸ ਅਪਾਰਟਮੈਂਟ ਵਿਖੇ ਹਿਰਾਸਤ ਵਿੱਚ ਲੈ ਲਿਆ ਸੀ ਅਤੇ 220,000 ਡਾਲਰ ਦੀ ਜ਼ਮਾਨਤ ਨਾਲ ਕਾਉਂਟੀ ਜੇਲ੍ਹ ਵਿੱਚ ਭੇਜ ਦਿੱਤਾ ਸੀ। ਫਰਿਜ਼ਨੋ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗ੍ਰਿਫਤਾਰੀ ਤਕਰੀਬਨ ਦੋ ਮਹੀਨੇ ਦੀ ਜਾਂਚ ਤੋਂ ਬਾਅਦ ਹੋਈ ਹੈ।

ਪੁਲਿਸ ਰਿਪੋਰਟਾਂ ਦੇ ਅਨੁਸਾਰ, ਪਰੇਜ਼ ਨੇ 18 ਨਵੰਬਰ 2020 ਨੂੰ ਇੱਕ ਅਪਾਰਟਮੈਂਟ ਵਿੱਚ ਇੱਕ ਪਾਰਟੀ ਆਯੋਜਿਤ ਕਰਦਿਆਂ ਲੋਕਾਂ ਦੇ ਇੱਕ ਸਮੂਹ ਨੂੰ ਬੁਲਾਇਆ, ਜਿੱਥੇ ਕਿ ਸ਼ਰਾਬ ਅਤੇ ਭੰਗ ਦਾ ਇਸਤੇਮਾਲ ਕੀਤਾ ਗਿਆ,ਜਿੱਥੇ ਉਸਨੂੰ ਬਲਾਤਕਾਰੀ ਪੀੜਤਾ ਨਾਲ ਵੇਖਿਆ ਗਿਆ ਸੀ। ਜੇਲ੍ਹ ਦੇ ਰਿਕਾਰਡ ਅਨੁਸਾਰ 28 ਨਵੰਬਰ ਨੂੰ 21 ਸਾਲ ਦੇ ਹੋਏ ਪਰੇਜ਼ ਨੂੰ ਬਲਾਤਕਾਰ ਕਰਨ ਲਈ ਅਗਵਾ ਕਰਨ, ਨਸ਼ਾ ਪੀੜਤ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਫਰਿਜ਼ਨੋ ਸਟੇਟ ਵਿੱਚ ਪਿਛਲੇ ਦੋ ਸੀਜ਼ਨਾਂ ਵਿੱਚ ਇਸਾਹ ਪਰੇਜ਼ ਨਾਮ ਦੇ ਦੋ ਪਹਿਲਵਾਨ ਆਏ ਹਨ। ਇਸਾਹ ਟੀਟੋ ਪਰੇਜ਼ ਜੋ ਕਿ ਹੁਣ ਅਥਲੈਟਿਕਸ ਵਿਭਾਗ ਦੀ ਵੈਬਸਾਈਟ ਤੇ ਸੂਚੀਬੱਧ ਨਹੀਂ ਹੈ, ਪਰ 2021 ਕੁਸ਼ਤੀ ਮੀਡੀਆ ਗਾਈਡ ਵਿੱਚ ਸ਼ਾਮਿਲ ਹੈ ਅਤੇ ਉਹ ਟਰਲੋਕ ਦੇ ਪਿਟਮੈਨ ਹਾਈ ਤੋਂ ਫਰਿਜ਼ਨੋ ਸਟੇਟ ਆਇਆ ਸੀ।

Share This :

Leave a Reply