ਕੋਵਿਡ ਵੈਕਸੀਨ ਨੂੰ ਫਰਿਜ਼ ਵਿਚੋਂ ਬਾਹਰ ਕੱਢਕੇ ਰੱਖਣ ਦੇ ਮਾਮਲੇ ਵਿਚ ਫਾਰਮਾਸਿਸਟ ਨੂੰ 3 ਸਾਲ ਦੀ ਜੇਲ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਇਕ ਅਦਾਲਤ ਨੇ ਵਿਸਕਾਨਸਿਨ ਦੇ ਫਾਰਮਾਸਿਸਟ ਸਟੀਵਨ ਬਰੈਂਡਨਬਰਗ ਨੂੰ 3 ਸਾਲ ਜੇਲ ਦੀ ਸਜ਼ਾ ਸੁਣਾਈ ਹੈ ਜਿਸ ਨੇ ਜਾਣ ਬੁੱਝ ਕੇ ਮੋਡਰਨਾ ਵੈਕਸੀਨ ਵਾਲੇ ਡੱਬੇ ਨੂੰ ਫਰਿਜ਼ ਵਿਚੋਂ ਬਾਹਰ ਰਖ ਦਿੱਤਾ ਸੀ। ਸੁਣਵਾਈ ਦੌਰਾਨ ਬਰੈਂਡਨਬਰਗ ਨੇ ਸਵਿਕਾਰ ਕੀਤਾ ਕਿ ਉਸ ਨੇ ਜਾਣ ਬੁਝ ਕੇ ਵੈਕਸੀਨ ਨੂੰ ਤਬਾਹ ਕਰਨ ਦਾ ਯਤਨ ਕੀਤਾ ਕਿਉਂਕਿ ਉਹ ਸਮਝਦਾ ਸੀ ਕਿ ਇਹ ਲੋਕਾਂ ਲਈ ਸੁਰੱਖਿਅਤ ਨਹੀਂ ਹੈ।

46 ਸਾਲਾ ਬਰੈਂਡਨਬਰਗ ਨੂੰ ਵੈਕਸੀਨ ਨਾਲ ਛੇੜਛਾੜ ਕਰਨ ਜਿਸ ਨਾਲ ਹੋਰ ਵਿਅਕਤੀਆਂ ਦੀ ਜਿੰਦਗੀ ਨੂੰ ਖਤਰਾ ਪੈਦਾ ਹੋ ਸਕਦਾ ਸੀ, ਦਾ ਦੋਸ਼ੀ ਪਾਇਆ ਗਿਆ। ਜਸਟਿਸ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ ਬਰੈਂਡਨਬਰਗ ਨੇ ਦਸੰਬਰ 2020 ਵਿਚ ਆਪਣੀ ਰਾਤ ਵੇਲੇ ਦੀ ਡਿਊਟੀ ਦੌਰਾਨ ਹਸਪਤਾਲ ਦੇ ਫਰਿਜ਼ ਵਿਚੋਂ ਮੋਡਰਨਾ ਵੈਕਸੀਨ ਬਾਹਰ ਕੱਢਕੇ ਰਖੀ ਹਾਲਾਂ ਕਿ ਉਹ ਜਾਣਦਾ ਸੀ ਕਿ ਵੈਕਸੀਨ ਨੂੰ ਇਕ ਵਿਸ਼ੇਸ਼ ਤਾਪਮਾਨ ਵਿੱਚ ਰਖਿਆ ਜਾਂਦਾ ਹੈ।

Share This :

Leave a Reply