ਫਗਵਾੜਾ, ਮੀਡੀਆ ਬਿਊਰੋ:
ਫਗਵਾੜਾ ਦੀ ਧਿਆਨ ਸਿੰਘ ਕਾਲੋਨੀ ਚ ਕੁਝ ਦਿਨ ਪਹਿਲਾਂ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਲੁਟੇਰਿਆਂ ਵਲੋਂ ਸੈੱਟਨ ਕ੍ਰੈਡਿਟ ਕੇਅਰ ਪ੍ਰਾਈਵੇਟ ਲਿਮਿਟਿਡ ਬੈੰਕ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਐੱਸਐੱਸਪੀ ਕਪੂਰਥਲਾ ਦਯਾਮਾ ਹਰੀਸ਼ ਓਮ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ ‘ਤੇ ਐੱਸਪੀਡੀ ਜਗਜੀਤ ਸਿੰਘ ਸਰੋਆ ਦੀ ਕਮਾਂਡ ਹੇਠ ਅਤੇ ਐੱਸਪੀ ਫਗਵਾੜਾ ਹਰਿੰਦਰ ਸਿੰਘ ਅਤੇ ਡੀਐੱਸਪੀ ਫਗਵਾੜਾ ਅਸ਼ਰੂ ਸ਼ਰਮਾ ਦੀ ਨਿਗਰਾਨੀ ਹੇਠ ਫਗਵਾੜਾ ਪੁਲਿਸ ਵੱਲੋਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਗਠਨ ਕੀਤੀਆਂ ਗਈਆਂ।
ਇਸ ਤੋਂ ਬਾਅਦ ਸਿਕੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਅਤੇ ਹਰਜੀਤ ਸਿੰਘ ਐੱਸਐੱਚਓ ਥਾਣਾ ਸਤਨਾਮਪੁਰਾ ਨੂੰ ਉਸ ਵੇਲੇ ਵਡੀ ਸਫਲਤਾ ਮਿਲੀ, ਜਦੋ ਮੁਖਬਰ ਖਾਸ ਦੀ ਇਤਲਾਹ ਤੇ ਪੁਲਿਸ ਨੇ ਟੀ ਪੁਆਇਟ ਪੰਡਵਾ ਵਿਖੇ ਨਾਕਾਬੰਦੀ ਦੌਰਾਨ ਘੁੜਕਾ ਵਲੋਂ ਆ ਰਹੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ ‘ਤੇ ਰੋਕ ਕੇ ਨਾਮ ਪਤਾ ਪੁੱਛਿਆ, ਜਿਨ੍ਹਾਂ ਨੇ ਆਪਣਾ ਨਾਮ ਪ੍ਰਦੀਪ ਸਿੰਘ ਉਰਫ ਪ੍ਰਦੀਪ ਪੁੱਤਰ ਭੋਲਾ ਸਿੰਘ ਵਾਸੀ ਪੱਤੀ ਨੀਲੋਵਾਲ ਬਿਲਗਾ ਜਿਲਾ ਜਲੰਧਰ ਅਤੇ ਅਜੇਪਾਲ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਪਿੰਡ ਦੀਨੇਵਾਲ ਜਿਲਾ ਤਰਨ ਤਾਰਨ ਦਸਿਆ ਜਿਨ੍ਹਾਂ ਕੋਲੋ ਪੁਛਗਿੱਛ 1 ਲੱਖ 15 ਹਜ਼ਾਰ ਰੁਪਏ ਬਰਾਮਦ ਹੋਏ ਪੁਲਿਸ ਵਲੋਂ ਡੂੰਘਾਈ ਨਾਲ ਕੀਤੀ ਪੁੱਛਗਿੱਛ ‘ਚ ਉਕਤ ਵਿਕਤੀਆ ਵਲੋਂ ਧਿਆਨ ਸਿੰਘ ਕਲੋਨੀ ਚ ਹੋਈ ਲੁੱਟ ਕਬੂਲਦੇ ਹੋਏ ਵਾਰਦਾਤ ਵਿਚ ਵਰਤੇ ਦੋਵੇ ਮੋਟਰਸਾਈਕਲ ਬਰਾਮਦ ਕਰਵਾਏ ਅਤੇ ਉਨ੍ਹਾਂ ਇਹ ਵੀ ਮੰਨਿਆ ਕਿ ਉਨ੍ਹਾਂ ਨਾਲ ਇਸ ਵਾਰਦਾਤ ਵਿਚ ਜ਼ਿਲਾ ਤਰਨ ਤਾਰਨ ਦੇ ਪਿੰਡ ਪਿੰਡੀਆ ਦਾ ਉਨ੍ਹਾਂ ਦਾ ਸਾਥੀ ਸ਼ੀਰਾ ਉਰਫ ਸੀਰੂ ਵੀ ਸ਼ਾਮਿਲ ਹੈ ਪੁਲਿਸ ਨੇ ਦਸਿਆ ਕਿ ਇਸ ਵਾਰਦਾਤ ਦਾ ਮਾਸਟਰ ਮਾਈਂਡ ਪ੍ਰਦੀਪ ਸਿੰਘ ਜੋ ਕਿ ਪਹਿਲਾਂ ਇਸੇ ਬੈਂਕ ਦੀ ਬ੍ਰਾਂਚ ਜੰਡਿਆਲੇ ‘ਚ ਰਿਕਵਰੀ ਅਫਸਰ ਸੀ ਜਿਥੇ ਉਸ ਦੀ ਅਜੇਪਾਲ ਨਾਲ ਮੁਲਾਕਾਤ ਹੋਈ ਜਿਸ ਤੋਂ ਬਾਅਦ ਉਨ੍ਹਾਂ ਦਾ ਆਪਸੀ ਮੇਲ ਮਿਲਾਪ ਗੂੜਾ ਹੋ ਗਿਆ ਅਤੇ ਹੁਣ ਕਰੀਬ ਇਕ ਮਹੀਨੇ ਤੋਂ ਪ੍ਰਦੀਪ ਸਿੰਘ ਦੀ ਬਦਲੀ ਹੁਸ਼ਿਆਰਪੁਰ ਬ੍ਰਾਂਚ ਵਿਚ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਅਜੇ ਪਾਲ ਅਤੇ ਸੀਰੂ ਨਾਲ ਮਿਲ ਕੇ ਧਿਆਨ ਸਿੰਘ ਕਲੋਨੀ ਚ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ।
ਪੁਲਿਸ ਨੇ ਦੱਸਿਆ ਕਿ ਬੈੰਕ ਮੈਨੇਜਰ ਸੁਖਦੇਵ ਸਿੰਘ ਨੇ ਦਸਿਆ ਸੀ ਕਿ ਲੁਟੇਰੇ ਪਿਸਤੌਲ ਦੀ ਨੌਕ ਤੇ ਪੈਸਿਆਂ ਵਾਲੀ ਤਿਜੋਰੀ ਮੋਟਰਸਾਈਕਲ ਵਿਚਕਾਰ ਰੱਖ ਕੇ ਲੈ ਗਏ ਜਿਸ ਵਿਚ 4 ਲੱਖ 11 ਹਜ਼ਾਰ ਰੁਪਏ ਸਨ, ਜਿਸ ਤੋਂ ਬਾਅਦ ਥਾਣਾ ਸਤਨਾਮਪੁਰਾ ਵਿਖੇ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਦਸਿਆ ਕਿ ਇਨ੍ਹਾਂ ਤਿੰਨਾਂ ਮੁਲਜ਼ਮਾਂ ਵਲੋਂ ਲੁਟੇ ਹੋਏ ਪੈਸੇ ਆਪਸ ਵਿਚ ਵੰਡ ਲਏ ਸਨ, ਜਿਨਾਂ ਵਿਚੋਂ ਪੁਲਿਸ ਨੇ ਇਨ੍ਹਾਂ ਦੋਵਾਂ ਕੋਲੋ 1 ਲੱਖ 15 ਹਜ਼ਾਰ ਰੁਪਏ ਬਰਾਮਦ ਕਰ ਲਏ ਅਤੇ ਉਨ੍ਹਾਂ ਵਲੋਂ ਤੀਸਰੇ ਆਰੋਪੀ ਸੀਰੂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਬਾਕੀ ਦੀ ਰਕਮ ਨੂੰ ਵੀ ਬਰਾਮਦ ਕੀਤਾ ਜਾ ਸਕੇ ਪੁਲਿਸ ਵਲੋਂ ਅਰੋਪੀਆਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਅਰੋਪੀਆਂ ਕੋਲੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।