PGI ਨੇ ਫਿਜ਼ੀਕਲ ਓਪੀਡੀ ‘ਤੇ ਕੇਂਦ੍ਰਤ ਕੀਤਾ, ਰਜਿਸਟ੍ਰੇਸ਼ਨ ਦਾ ਸਮਾਂ ਵਧਾਇਆ

ਚੰਡੀਗੜ੍ਹ, ਮੀਡੀਆ ਬਿਊਰੋ:

ਪੀਜੀਆਈ ਸੋਮਵਾਰ ਤੋਂ ਚੰਡੀਗੜ੍ਹ ‘ਚ ਆਪਣੀ ਫਿਜ਼ੀਕਲ ਓਪੀਡੀ ਦੀਆਂ ਸੇਵਾਵਾਂ ‘ਚ ਵਾਧਾ ਕਰਨ ਜਾ ਰਿਹਾ ਹੈ। ਸ਼ਹਿਰ ‘ਚ ਕੋਰੋਨਾ ਦੀ ਤੀਜੀ ਲਹਿਰ ਖਤਮ ਹੋਣ ਦੇ ਕੰਢੇ ‘ਤੇ ਹੈ, ਅਜਿਹੇ ‘ਚ ਕੋਰੋਨਾ ਦੇ ਮਾਮਲਿਆਂ ‘ਚ ਕਮੀ ਆਉਣ ਤੋਂ ਬਾਅਦ ਪੀਜੀਆਈ ਨੇ ਮਰੀਜ਼ਾਂ ਦੀ ਸਹੂਲਤ ਲਈ ਇਹ ਉਪਰਾਲਾ ਕੀਤਾ ਹੈ। ਹੁਣ ਪੀਜੀਆਈ ਦੀ ਓਪੀਡੀ ਵਿੱਚ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਇਸ ਲਈ ਹੁਣ ਪੀਜੀਆਈ ‘ਚ ਵਾਕ ਇਨ ਫਿਜ਼ੀਕਲ ਓਪੀਡੀ ਉੱਤੇ ਪੂਰਾ ਧਿਆਨ ਦਿੱਤਾ ਜਾਵੇਗਾ।

ਕੋਰੋਨਾ ਦੇ ਘਟਣ ਤੋਂ ਬਾਅਦ 21 ਫਰਵਰੀ ਤੋਂ ਪੀਜੀਆਈ ਨੇ ਆਪਣੀ ਫਿਜ਼ੀਕਲ ਓਪੀਡੀ ਦੀਆਂ ਸੇਵਾਵਾਂ ਨੂੰ ਮੁੜ ਤੇਜ਼ ਕਰ ਦਿੱਤਾ ਹੈ। ਹਾਲਾਂਕਿ, ਪੀਜੀਆਈ ਪ੍ਰਸ਼ਾਸਨ ਨੇ ਲੋਕਾਂ ਨੂੰ ਟੈਲੀ-ਕਸਲਟੇਸ਼ਨ ਸੇਵਾਵਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਸੀ। ਹਾਲਾਂਕਿ ਲੋਕਾਂ ਨੂੰ ਇਹ ਅਪੀਲ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕੀ।

ਉੱਥੇ ਹੀ, ਟੈਲੀਕੰਸਲਟੇਸ਼ਨ ਅਤੇ ਟੈਲੀਮੇਡੀਸਨ ਰਾਹੀਂ ਸੀਮਤ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਇਹ ਨਵੀਂ ਪ੍ਰਣਾਲੀ ਸੋਮਵਾਰ 7 ਮਾਰਚ ਤੋਂ ਲਾਗੂ ਹੋ ਜਾਵੇਗੀ। ਪੀਜੀਆਈ ਪ੍ਰਸ਼ਾਸਨ ਅਨੁਸਾਰ ਨਵੀਂ ਓਪੀਡੀ ਸਵੇਰੇ 8 ਵਜੇ ਤੋਂ ਸਵੇਰੇ 10 ਵਜੇ ਤਕ ਚੱਲੇਗੀ। ਇਸ ਦੇ ਨਾਲ ਹੀ ਈਐੱਨਟੀ ਅਤੇ ਫੇਫੜਿਆਂ ਦੇ ਕੈਂਸਰ ਕਲੀਨਿਕਾਂ ਲਈ ਸਵੇਰੇ 10.30 ਵਜੇ ਤੋਂ ਸਵੇਰੇ 11.30 ਵਜੇ ਤਕ ਸੀਮਤ ਮਰੀਜ਼ਾਂ ਲਈ ਟੈਲੀਕੰਸਲਟੇਸ਼ਨ ਸੇਵਾ ਚਲਾਈ ਜਾਵੇਗੀ।

Share This :

Leave a Reply