ਪਟਿਆਲਾ, ਮੀਡੀਆ ਬਿਊਰੋ:
ਥਾਣਾ ਅਨਾਜ ਮੰਡੀ ਅਧੀਨ ਪੈਂਦੇ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਵਿਖੇ ਐਤਵਾਰ ਨੂੰ ਹਫੜਾ-ਦਫੜੀ ਮੱਚ ਗਈ। ਇੱਥੇ ਪੁਲਿਸ ਸੁਰੱਖਿਆ ਵਾਲੇ ਟੈਂਟ ਤਕ ਪੁੱਜੇ 43 ਸਾਲਾ ਵਿਅਕਤੀ ਨੇ ਮਹਿਲਾ ਕਾਂਸਟੇਬਲ ਨੂੰ ਫੜ ਕੇ ਅਸ਼ਲੀਲ ਹਰਕਤਾਂ ਕੀਤੀਆਂ। ਵਿਰੋਧ ਕਰਨ ‘ਤੇ ਰੌਲਾ ਨਾ ਪਾਉਣ ਦੀ ਧਮਕੀ ਦਿੰਦੇ ਹੋਏ ਦੋਸ਼ੀ ਨੇ ਬਲੇਡ ਨਾਲ ਖੁਦ ਨੂੰ ਵੱਢ ਲਿਆ।
ਨਸ਼ੇੜੀ ਦੀ ਇਹ ਹਰਕਤ ਅਤੇ ਰੌਲਾ ਸੁਣ ਕੇ ਹੋਰ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕਰ ਕੇ ਥਾਣੇ ਦੇ ਹਵਾਲੇ ਕਰ ਦਿੱਤਾ। ਇਸ ਮਾਮਲੇ ‘ਚ ਮਹਿਲਾ ਕਾਂਸਟੇਬਲ ਦੇ ਬਿਆਨਾਂ ‘ਤੇ ਕਰੀਬ 43 ਸਾਲਾ ਸੁਖਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਦੇ ਖਿਲਾਫ ਮਾਮਲਾ ਦਰਜ ਕਰਕੇ ਸ਼ਨੀਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਨਸ਼ੇ ਦੀ ਹਾਲਤ ‘ਚ ਕੀਤੀ ਹਰਕਤ, ਪੁਲਿਸ ਨੇ ਭੇਜਿਆ ਜੇਲ੍ਹ
ਦੋਸ਼ੀ ਸੁਖਜੀਤ ਸਿੰਘ ਦੋ ਬੱਚਿਆਂ ਦਾ ਪਿਤਾ ਹੈ। ਥਾਣਾ ਅਨਾਜ ਮੰਡੀ ਦੇ ਇੰਚਾਰਜ ਐਸਆਈ ਗਗਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਦੋਸ਼ੀ ਨਸ਼ੇ ਦੀ ਹਾਲਤ ‘ਚ ਸੀ, ਜਿਸ ਕਾਰਨ ਉਸਨੇ ਇਹ ਹਰਕਤ ਕੀਤੀ। ਘਟਨਾ ਦਾ ਕਾਰਨ ਹਾਲੇ ਤਕ ਉਸਦੇ ਨਸ਼ੇ ਦੀ ਹਾਲਤ ‘ਚ ਹੋਣਾ ਦੱਸਿਆ ਜਾ ਿਰਹਾ ਹੈ ਅਤੇ ਉਸਨੂੰ ਜੇਲ੍ਹ ਭੇਜ ਦਿੱਤਾ ਹੈ।
ਸ਼ਹਿਰ ‘ਚ ਵਧੀਆ ਅਪਰਾਧ ਦੀਆਂ ਵਾਰਦਾਤਾਂ
ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਹੁਣ ਇਹ ਅਪਰਾਧੀ ਸ਼ਰੇਆਮ ਪੁਲਿਸ ਵਾਲਿਆਂ ‘ਤੇ ਹੱਥ ਰੱਖਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ‘ਤੇ ਕੀ ਕਾਰਵਾਈ ਹੁੰਦੀ ਹੈ।