ਗਦਰੀ ਬਾਬਿਆਂ ਦੇ ਮੇਲੇ ਦੌਰਾਨ ਪਰਗਟ ਸਿੰਘ ਨੇ ਕੀਤੀ ਸ਼ਿਰਕਤ

ਚੰਡੀਗੜ੍ਹ (ਮੀਡੀਆ ਬਿਊਰੋ)ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸਾਵਾਂ, ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ ਨੇ ਅੱਜ ਇੱਥੇ ਦੇਸ ਭਗਤ ਯਾਦਗਾਰ ਹਾਲ ਵਿਖੇ ਸੁਰੂ ਹੋਏ ਗਦਰੀ ਬਾਬਿਆਂ ਦੇ ਮੇਲੇ ਵਿੱਚ ਉਚੇਚੇ ਤੌਰ ਉਤੇ ਸਰਿਕਤ ਕੀਤੀ। ਸ. ਪਰਗਟ ਸਿੰਘ ਨੇ ਪੁਸਤਕ ਪ੍ਰਦਰਸਨੀ ਵਿੱਚ ਸਟਾਲਾਂ ਉਤੇ ਜਾ ਕੇ ਕੁੱਝ ਕਿਤਾਬਾਂ ਵੀ ਖਰੀਦੀਆਂ। ਇਨਾਂ ਵਿੱਚ ਨੌਜਵਾਨਾਂ ਦੇ ਆਦਰਸ ਸਹੀਦ ਏ ਆਜਮ ਭਗਤ ਸਿੰਘ ਦਾ ਜੀਵਨ ਸੰਘਰਸ ਤੇ ਵਿਚਾਰ, ਦੂਰਅੰਦੇਸੀ ਸਿਆਸਤਦਾਨ ਅਤੇ ਆਧੁਨਿਕ ਪੰਜਾਬ ਦੇ ਨਿਰਮਾਤਾ ਪਰਤਾਪ ਸਿੰਘ ਕੈਰੋਂ ਦੀ ਜੀਵਨੀ ਅਤੇ ਹੋਰ ਕਿਤਾਬਾਂ ਸਾਮਲ ਸਨ।ਇਸ ਮੌਕੇ ਪਰਗਟ ਸਿੰਘ ਨੇ ਜਿੱਥੇ ਨੌਜਵਾਨ ਬੱਚੇ-ਬੱਚੀਆਂ ਨਾਲ ਗੱਲਬਾਤ ਕਰਕੇ ਉਨਾਂ ਦੇ ਵਿਚਾਰ ਸੁਣੇ, ਉੱਥੇ ਪ੍ਰਕਾਸਕਾਂ ਕੋਲੋਂ ਵੀ ਫੀਡਬੈਕ ਹਾਸਲ ਕੀਤੀ।

ਸ. ਪਰਗਟ ਸਿੰਘ ਨੇ ਕਿਹਾ ਕਿ ਗਦਰੀ ਬਾਬਿਆਂ ਦੇ ਮੇਲੇ ਵਿੱਚ ਇਹ ਵੇਖ ਕੇ ਖੁਸੀ ਹੋਈ ਕਿ ਸਾਡਾ ਨੌਜਵਾਨ ਚੇਤੰਨ ਹੈ ਅਤੇ ਮਹਾਨ ਸਹੀਦਾਂ ਦੀ ਸੋਚ ਉਤੇ ਪਹਿਰਾ ਦੇਣ ਲਈ ਦਿ੍ਰੜ ਹੈ। ਪੁਸਤਕ ਪ੍ਰਦਰਸਨ ਰਾਹੀਂ ਪਾਠਕਾਂ ਨੂੰ ਆਪਣੇ ਪਸੰਦ ਦੀਆਂ ਪੁਸਤਕਾਂ ਪੜਨ ਲਈ ਮਿਲਦੀਆਂ ਹਨ।

ਨੌਜਵਾਨਾਂ ਨੂੰ ਪੁਸਤਕ ਸੱਭਿਆਚਾਰ ਨਾਲ ਜੁੜਨ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਖਸੀਅਤ ਉਸਾਰੀ ਵਿੱਚ ਸਾਹਿਤ ਦਾ ਅਹਿਮ ਰੋਲ ਹੈ ਕਿਉਂਕਿ ਕਿਤਾਬਾਂ ਗਿਆਨ ਦਾ ਭੰਡਾਰ ਹਨ। ਇਸ ਮੌਕੇ ਕੈਬਨਿਟ ਮੰਤਰੀ ਨੇ ਭਾਸਾ ਵਿਭਾਗ ਦੇ ਸਟਾਲ ਉਤੇ ਵੀ ਗੇੜਾ ਲਾਇਆ। ਉਨਾਂ ਪਾਠਕਾਂ ਤੇ ਸਾਹਿਤ ਪ੍ਰੇਮੀਆਂ ਨੂੰ ਵਿਸਵਾਸ ਦਿਵਾਇਆ ਕਿ ਪੰਜਾਬੀ ਭਾਸਾ ਦੀ ਪ੍ਰਫੁੱਲਤਾ ਅਤੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਭਾਸਾ ਵਿਭਾਗ ਨੂੰ ਹੋਰ ਵੀ ਤਕੜਾ ਕੀਤਾ ਜਾਵੇਗਾ ਅਤੇ ਨਵੀਆਂ ਕਿਤਾਬਾਂ ਛਾਪੀਆਂ ਜਾਣਗੀਆਂ। ਉਨਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਬਲੀਕੇਸਨ ਬਿਊਰੋ ਦੀ ਸਟਾਲ ਵੀ ਦੇਖੀ। ਸ. ਪਰਗਟ ਸਿੰਘ ਨੇ ਇਸ ਮੌਕੇ ਸਹੀਦਾਂ ਦੀ ਯਾਦ ਵਿੱਚ ਬਣਾਏ ਮਿਊਜੀਅਮ ਨੂੰ ਵੀ ਦੇਖਿਆ। ਦੇਸ ਭਗਤ ਯਾਦਗਾਰ ਹਾਲ ਕਮੇਟੀ ਦੇ ਪ੍ਰਬੰਧਕ ਗੁਰਮੀਤ ਸਿੰਘ ਸਮੇਤ ਕਈ ਸਾਹਿਤਕਾਰਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ।

Share This :

Leave a Reply