ਪਟਿਆਲਾ (ਅਰਵਿੰਦਰ ਜੋਸ਼ਨ) ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵੱਲੋਂ ਵਰਤਮਾਨ ਸਮੇਂ ਦੌਰਾਨ ਕਰੋਨਾ ਮਹਾਂਮਾਰੀ ਦੀ ਸਥਿਤੀ ਨਾਲ ਨਜਿੱਠਣ ਅਤੇ ਇਸ ਮਹਾਂਮਾਰੀ ਦੌਰਾਨ ਵਿਦਿਆਰਥੀਆਂ ਨੂੰ ਤਨਾਅ ਮੁਕਤ ਕਰਨ ਲਈ ਮਈ,2020 ਵਿੱਚ ਰਾਸ਼ਟਰੀ ਪੱਧਰ ਦੇ ਆਨਲਾਈਨ ਰਚਨਾਤਮਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਇਨ੍ਹਾਂ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਪ੍ਰਾਤਾਂ ਜਿਵਂੇ ਮਹਾਰਾਸ਼ਟਰ,ਦਿੱਲੀ , ਹਰਿਆਣਾ , ਚੰਡੀਗੜ੍ਹ,ਅਸਾਮ ਆਦਿ ਦੇ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਨ੍ਹਾਂ ਮੁਕਾਬਲਿਆਂ ਦੇ ਨਤੀਜਿਆਂ ਨੂੰ 17 ਜੂਨ,2020 ਨੂੰ ਘੋਸ਼ਿਤ ਕੀਤਾ ਗਿਆ। ਕਾਲਜ ਪੱਧਰ ਦੇ ਨਿਬੰਧ ਲਿਖਣ ਮੁਕਾਬਲੇ ਵਿੱਚ ਨਿਸ਼ਾ ਪ੍ਰਸਾਦ (ਚੰਡੀਗੜ੍ਹ ਕਾਲਜ ਆਫ਼ ਐਜ਼ੂਕੇਸ਼ਨ, ਲਾਡਰਾਂ) ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸਤਵਿੰਦਰ ਸਿੰਘ ਚੋਹਾਨ (ਪਬਲਿਕ ਕਾਲਜ ਆਫ਼ ਐਜੂਕੇਸ਼ਨ, ਸਮਾਣਾ), ਚੇਤਨਾ ਸੋਹਲ (ਜੀ.ਐੱਨ.ਡੀ.ਯੂ.,ਅੰਮ੍ਰਿਤਸਰ), ਗੁਰਕੋਮਲ ਕੌਰ (ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ,ਅੰਮ੍ਰਿਤਸਰ) ਤੇ ਨਵਪ੍ਰੀਤ ਕੌਰ (ਐੱਸ.ਜੀ.ਆਰ.ਡੀ. ਕਾਲਜ ਆਫ਼ ਐਜੂਕੇਸ਼ਨ,ਅੰਮ੍ਰਿਤਸਰ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਲਿਖਣ ਮੁਕਾਬਲੇ ਵਿੱਚ ਟਿਮਸੀ ਰਾਣੀ (ਦਸ਼ਮੇਸ਼ ਗਰਲਜ਼ ਕਾਲਜ ਆਫ਼ ਐਜੂਕੇਸ਼ਨ,ਬਾਦਲ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਨਵਜੋਤ ਕੌਰ (ਸਰਕਾਰੀ ਕਾਲਜ ਆਫ਼ ਐਜੂਕੇਸ਼ਨ,ਪਟਿਆਲਾ), ਜਸਪ੍ਰੀਤ ਕੌਰ (ਦਸ਼ਮੇਸ਼ ਕਾਲਜ ਆਫ਼ ਐਜੂਕੇਸ਼ਨ,ਬਾਦਲ), ਰੀਤਿਕਾ ਝਾਅ (ਗੋਰਮਿੰਟ ਕਾਲਜ ਆਫ਼ ਐਜੂਕੇਸ਼ਨ,ਪਟਿਆਲਾ) ਤੇ ਬਲਪ੍ਰੀਤ ਕੌਰ(ਗੌਰਮਿੰਟ ਕਾਲਜ ਆਫ ਐਜੂਕੇਸ਼ਨ,ਮਲੇਰਕੌਟਲਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਹਾਣੀ ਲਿਖਣ ਮੁਕਾਬਲੇ ਵਿੱਚ ਜਸਕਿਰਨ ਕੌਰ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ,ਜਲੰਧਰ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅੰਜਲੀ (ਗੌਰਮਿੰਟ ਇੰਸਟੀਚਿਊਟ ਆਫ਼ ਫੋਰਨਸਿੰਕ ਸਾਇੰਸ,ਨਾਗਪੁਰ), ਰਾਧਿਕਾ (ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ,ਲੋਪੋ, ਮੋਗਾ) ਤੇ ਸਿਮਰਨਜੀਤ ਕੌਰ (ਮਾਡਰਨ ਕਾਲਜ ਆਫ਼ ਐਜੂਕੈਸ਼ਨ ਫਾਰ ਗਰਲਜ਼ ,ਸ਼ੇਰਗੜ੍ਹ ਚੀਮਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਕੂਲ ਪੱਧਰ ਤੇ ਨਿਬੰਧ ਲਿਖਣ ਮੁਕਾਬਲੇ ਵਿੱਚ ਗੋਬਿੰਦਰੂਪ ਆਨੰਦ (ਅਮੇਟੀ ਇੰਟਰਨੈਸ਼ਨਲ ਸਕੂਲ, ਗੁਰੂਗਰਾਮ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਗੁਰਲੀਨ ਕੌਰ(ਬੁੱਢਾ ਦੱਲ ਪਬਲਿਕ ਸਕੂਲ,ਪਟਿਆਲਾ) ਨੇ ਦੂਜਾ ਸਥਾਨ ਹਾਸਿਲ ਕੀਤਾ। ਕਵਿਤਾ ਲਿਖਣ ਮੁਕਾਬਲੇ ਵਿੱਚ ਫਿਜ਼ਾ (ਸਿੱਖ ਇੰਟਰ ਕਾਲਜ ,ਨਾਰੰਗਪੁਰ) ਨੇ ਪਹਿਲਾ ਸਥਾਨ ਅਤੇ ਕਸ਼ੀਸ਼ (ਸਿੱਖ ਇੰਟਰ ਕਾਲਜ,ਨਾਰੰਗਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਹਾਣੀ ਲਿਖਣ ਮੁਕਾਬਲੇ ਵਿੱਚ ਉਮੇਸ਼ ਕੁਮਾਰ (ਸਿੱਖ ਇੰਟਰ ਕਾਲਜ,ਨਾਰੰਗਪੁਰ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ.ਹਰਮੀਤ ਕੌਰ ਆਨੰਦ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕੇ ਇਸ ਤਰ੍ਹਾਂ ਦੇ ਮੁਕਾਬਲਿਆਂ ਦਾ ਮੁੱਖ ਟੀਚਾ ਵਿਦਿਆਰਥੀਆਂ ਦੇ ਅੰਦਰ ਛੁੱਪੀਆਂ ਹੋਈਆਂ ਰਚਨਾਤਮਕ ਪ੍ਰਵਿਰਤੀਆਂ ਨੂੰ ਬਾਹਰ ਕੱਢਣਾ ਹੈ ਤਾਂ ਜੋ ਉਹ ਇਸ ਮਹਾਂਮਾਰੀ ਦੌਰਾਨ ਰਚਨਾਤਮਕ ਕੰਮਾਂ ਵਿੱਚ ਰੁੱਝੇ ਰਹਿਣ ਅਤੇ ਆਪਣੇ ਆਪ ਨੂੰ ਹਰ ਤਰ੍ਰਾਂ ਦੇ ਤਨਾਅ ਤੋਂ ਦੂਰ ਰੱਖਣ ।ਉਨ੍ਹਾਂ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਅਤੇ ਪਾਠਕਾਂ ਵਿੱਚ ਸਕਰਾਤਮਕ ਸੋਚ ਪੈਦਾ ਕਰਨ ਵਿੱਚ ਸਹਾਈ ਸਿੱਧ ਹੁੰਦੇ ਹਨ।ਉਨ੍ਹਾਂ ਨੇ ਉਪਰੋਕਤ ਮੁਕਾਬਲਿਆਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪ੍ਰੋ. ਕੁਲਵਿੰਦਰ ਕੌਰ ਅਤੇ ਪ੍ਰੋ. ਹਰਪ੍ਰੀਤ ਕੌਰ ਚੀਮਾ ਨੂੰ ਵਧਾਈ ਵੀ ਦਿੱਤੀ ।
2020-06-18