100 ਫੀਸਦੀ ਹਾਜ਼ਰੀ ਜ਼ਰੂਰੀ
ਮੋਹਾਲੀ, ਮੀਡੀਆ ਬਿਊਰੋ: ਪੰਜਾਬ ਦੇ ਸਿੱਖਿਆ ਵਿਭਾਗ ਨੂੰ ਸੂਬੇ ’ਚ ‘ਸਾਇੰਸ ਓਲੰਪੀਆਡ’ ਕਰਵਾਉਣ ਦੇ ਹੁਕਮ ਜਾਰੀ ਹੋਏ ਹਨ। 5 ਮਾਰਚ 2022 ਨੂੰ ਆਨਲਾਈਨ ਮਾਧਿਅਮ ਰਾਹੀਂ ਹੋਣ ਵਾਲੇ ਵਿਗਿਆਨ ਮੁਕਾਬਲੇ ਵਾਸਤੇ ਡਾਇਰੈਕਟਰ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ (ਐੱਸਸੀਈਆਰਟੀ) ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ 6ਵੀਂ ਤੋਂ 10ਵੀਂ ਜਮਾਤ ਨਾਲ ਸਬੰਧਤ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਲਈ ਕਿਹਾ ਗਿਆ ਹੈ। ਐੱਸਸੀਈਆਰਟੀ ਦੀ ਦਲੀਲ ਹੈ ਕਿ ਭਵਿੱਖ ’ਚ ਵਿਗਿਆਨ ਪ੍ਰਤੀ ਵਿਦਿਆਰਥੀਆਂ ਦਾ ਝੁਕਾਅ ਤੇ ਤਵੱਕੋ ਨੂੰ ਵਧਾਉਣ ਵਾਸਤੇ ਅਜਿਹੀਆਂ ਐਕਟਿਵਿਟੀਜ਼ ਕਰਵਾਉਣੀਆਂ ਜ਼ਰੂਰੀ ਹਨ ਜਿਸ ਨਾਲ ਵਿਦਿਆਰਥੀ ਮੁਕਾਬਲੇਵਾਦੀ ਪ੍ਰੀਖਿਆਵਾਂ ਲਈ ਵੀ ਤਿਆਰ ਹੋਣਗੇ। ਵਿਗਿਆਨ ਦੇ ਅਧਿਆਪਕਾਂ ਨੂੰ ਵ੍ਹਟਸਐਪ ਗਰੁੱਪ ਬਣਾ ਕੇ ਇਨ੍ਹਾਂ ਮੁਕਾਬਲਿਆਂ ਸਬੰਧੀ ਵਿਦਿਆਰਥੀਆਂ ਨੂੰ ਪੂਰਨ ਜਾਣਕਾਰੀ ਦੇ ਵੇਰਵੇ ਸਾਂਝੇ ਕਰਨ ਲਈ ਕਿਹਾ ਗਿਆ ਹੈ।
ਆਪਣੇ ਹੁਕਮਾਂ ਵਾਲੇ 6 ਸੂਤਰੀ ਪੱਤਰ ’ਚ ਐੱਸਸੀਈਆਰਟੀ ਅਧਿਕਾਰੀਆਂ ਨੇ ਕਿਹਾ ਹੈ ਕਿ ਸਟੇਟ ਆਈਟੀ ਸੈੱਲ 4 ਮਾਰਚ ਰਾਤ ਨੂੰ 6ਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਭੇਜੇਗਾ ਜਿਹੜਾ ਕਿ 5 ਮਾਰਚ ਨੂੰ ਸਵੇਰੇ 11 ਵਜੇ ਤਕ ਫੰਕਸ਼ਨਲ ਹੋਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਮੁਕਾਬਲਿਆਂ ਵਿਚ ਇਨ੍ਹਾਂ ਜਮਾਤਾਂ ਨਾਲ ਸਬੰਧਤ ਵਿਦਿਆਰਥੀਆਂ ਦੀ 100 ਫ਼ੀਸਦੀ ਭਾਗੀਦਾਰੀ ਹੋਣੀ ਜ਼ਰੂਰੀ ਹੈ।