ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਹੋਸਟਨ ਵਿਚ ਵਾਰੰਟ ਲੈ ਕੇ ਕਿਸੇ ਦੋਸ਼ੀ ਦੀ ਭਾਲ ਵਿਚ ਗਏ ਪੁਲਿਸ ਅਧਿਕਾਰੀਆਂ ਉਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੌਰਾਨ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਜਦ ਕਿ ਇਕ ਹੋਰ ਜ਼ਖਮੀ ਹੋ ਗਿਆ ਜਿਸ ਨੂੰ ਮੈਮੋਰੀਅਲ ਹਰਮਾਨ-ਟੈਕਸਾਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹੋਸਟਨ ਦੇ ਮੇਅਰ ਸਿਲਵੈਸਟਰ ਟਰਨਰ ਨੇ ਇਕ ਪੁਲਿਸ ਅਧਿਕਾਰੀ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਜ਼ਖਮੀ ਪੁਲਿਸ ਅਧਿਕਾਰੀ ਦੀ ਹਾਲਤ ਸਥਿੱਰ ਹੈ। ਹੈਰਿਸ ਕਾਊਂਟੀ ਦੇ ਸ਼ੈਰਿਫ ਐਡ ਗੋਨਜ਼ਾਲਜ਼ ਨੇ ਟਵਿਟਰ ਉਪਰ ਕਿਹਾ ਹੈ ਕਿ ਸੰਭਾਵੀ ਸ਼ੱਕੀ ਹਮਲਾਵਰ ਵੀ ਮੌਕੇ ਉਪਰ ਮਾਰਿਆ ਗਿਆ ਹੈ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।
2021-09-21