ਆਸਟਿਨ ਵਿਚ ਗੋਲੀਬਾਰੀ ਵਿਚ ਜਖਮੀ ਹੋਏ 14 ਵਿਅਕਤੀਆਂ ਵਿਚੋਂ 1 ਨੇ ਦਮ ਤੋੜਿਆ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਡਾਊਨ ਟਾਊਨ ਆਸਟਿਨ, ਟੈਕਸਾਸ ਵਿਚ ਸ਼ਨੀਵਾਰ ਤੜਕਸਾਰ ਹੋਈ ਗੋਲੀਬਾਰੀ ਵਿਚ ਜ਼ਖਮੀ ਹੋਏ 14 ਵਿਅਕਤੀਆਂ ਵਿਚੋਂ ਇਕ ਦਮ ਤੋੜ ਗਿਆ ਹੈ। ਉਸ ਦੀ ਪਛਾਣ 25 ਸਾਲਾ ਡੌਗਲਸ ਜੌਹਨ ਕੈਨਟਰ ਵਜੋਂ ਹੋਈ ਹੈ। ਇਕ ਹੋਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਆਸਟਿਨ ਦੇ ਪੁਲਿਸ ਮੁੱਖੀ ਜੋਸਫ ਚਕੋਨ ਅਨੁਸਾਰ ਗੋਲੀਬਾਰੀ ਲਈ ਜਿੰਮੇਵਾਰ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ।

ਉਨਾਂ ਕਿਹਾ ਕਿ ਇਹ ਦੋ ਧੜਿਆਂ ਵਿਚਾਲੇ ਹੋਈ ਗੋਲੀਬਾਰੀ ਦਾ ਮਾਮਲਾ ਹੈ। ਉਨਾਂ ਕਿਹਾ ਕਿ ਜਿਆਦਾਤਰ ਜ਼ਖਮੀ ਰਾਹਗੀਰ ਹਨ ਜੋ ਗੋਲੀਬਾਰੀ ਸਮੇਂ ਉਥੇ ਖੜੇ ਸਨ ਜਾਂ ਉਥੋਂ ਲੰਘ ਰਹੇ ਸਨ। ਉਨਾਂ ਕਿਹਾ ਕਿ ਤੁਰੰਤ ਕੀਤੀ ਗਈ ਕਾਰਵਾਈ ਤੇ ਸਮੇ ਸਿਰ ਮਿਲੀ ਡਾਕਟਰੀ ਸਹਾਇਤਾ ਕਾਰਨ ਕਈ ਜਾਨਾਂ ਬਚਾ ਲਈਆਂ ਗਈਆਂ ਹਨ।

Share This :

Leave a Reply