ਵੱਖ ਵੱਖ ਟਰੇਡਾਂ ’ਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਵੰਡੇ ਸਰਟੀਫਿਕੇਟ ਤੇ ਮੈਡਲ
ਖੰਨਾ, 20 ਸਤੰਬਰ (ਪਰਮਜੀਤ ਸਿੰਘ ਧੀਮਾਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਕਨੀਕੀ ਸਿਖਿਆ ਅਤੇ ਇੰਡਸਟ੍ਰੀਅਲ ਟਰੇਨਿੰਗ ਵਿਭਾਗ ਪੰਜਾਬ ਦੇ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਜੀ. ਟੀ. ਰੋਡ ਸਥਿਤ ਸਰਕਾਰੀ ਆਈ. ਟੀ. ਆਈ. ਬੁੱਲੇਪੁਰ ਖੰਨਾ (ਇਸਤਰੀ) ਵੱਲੋਂ ਪ੍ਰਿੰਸੀਪਲ ਬਲਜਿੰਦਰ ਸਿੰਘ ਦੀ ਅਗਵਾਈ ਹੇਠਾਂ ਕੋਨਵੋਕੇਸ਼ਨ ਸੈਰਾਮਨੀ-2022 ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਟਰੇਡਾਂ ਵਿਚ ਸਿਖਲਾਈ ਲੈ ਕੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਮੈਡਲ ਅਤੇ ਸਰਟੀਫਿਕੇਟਸ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸੌਂਦ ਦੇ ਪਿਤਾ ਅਤੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਆਰਗੇਨਾਈਜ਼ੇਸ਼ਨ ਖੰਨਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ ਨੇ ਸ਼ਿਕਰਤ ਕੀਤੀ ਜਦੋਂ ਕਿ ਆਈਟੀਆਈ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂੁਪਰਾਏ ਨੇ ਪ੍ਰਧਾਨਗੀ ਕੀਤੀ।
ਇਸੇ ਤਰ੍ਹਾਂ ਵਿਸ਼ੇਸ਼ ਮਹਿਮਾਨ ਵਜੋਂ ਏਐਸ ਹਾਈ ਸਕੂਲ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਤੇ ਪਾਲ ਹੁੰਡਈ ਦੇ ਐਮ. ਡੀ. ਸ਼ਮਿੰਦਰ ਸਿੰਘ, ਟਿੰਬਰ ਟੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਧੰਜਲ, ਮਲੇਰਕੋਟਲਾ ਰੋਡ ਸ਼ਾਪਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰ ਸਿੰਘ ਦਹੇਲੇ, ਗੁਰਨਾਮ ਸਿੰਘ ਭਮਰਾ, ਚਰਨਜੀਤ ਸਿੰਘ ਪਨੇਸਰ, ਤਰਿੰਦਰ ਗਿੱਲ, ਜਸਵਿੰਦਰ ਸਿੰਘ ਬਿÇਲੰਗ ਹਾਜ਼ਰ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਭੁਪਿੰਦਰ ਸਿੰਘ ਸੌਂਦ ਨੇ ਕਿਹਾ ਕਿ ਤਕਨੀਕੀ ਸਿਖਿਆ ਪ੍ਰਾਪਤ ਕਰਕੇ ਬੱਚੇ ਜਿੱਥੇ ਸਵੈ ਰੁਜਗਾਰ ਅਪਣਾ ਕੇ ਆਪਣਾ ਤੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਕਰ ਸਕਦੇ ਹਨ, ਉਥੇ ਹੀ ਤਕਨੀਕੀ ਡਿਗਰੀ, ਡਿਪਲੋਮਾ ਹਾਸਲ ਕਰਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਨੌਕਰੀਆਂ ਤੇ ਸਵੈ ਰੁਜਗਾਰ ਲਈ ਵੱਡੇ ਪੱਧਰ ’ਤੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰੀ ਆਈ. ਟੀ. ਆਈ. ਬੁੱਲੇਪੁਰ ਵਿਚ ਆਪਣੀਆਂ ਲੜਕੀਆਂ ਨੂੰ ਸਿਖਿਆ ਲਈ ਭੇਜਣ ਤਾਂ ਜੋ ਉਹ ਆਪਣੇ ਭਵਿੱਖ ਨੂੰ ਨਿਖਾਰ ਸਕਣ। ਇਸ ਮੌਕੇ ਮੁੱਖ ਮਹਿਮਾਨ ਭੁਪਿੰਦਰ ਸਿੰਘ ਸੌਂਦ ਤੇ ਹੋਰ ਪਤਵੰਤਿਆਂ ਨੇ ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ, ਸੀਵਿੰਗ ਟੈਕਨੋਲੋਜੀ, ਸਰਫੇਸ ਔਰਨਾਮੈਨਟੇਸ਼ਨ, ਕੋਸਮੈਟੋਲੋਜੀ, ਸੀਵਿੰਗ ਟੈਕਨੋਲੋਜੀ (ਡਿਊੁਲ ਸਿਸਟਮ ਆਫ ਟਰੇਨਿੰਗ) , ਕੋਸਮੋਟੋਲੋਜੀ (ਡਿਊਲ ਸਿਸਟਮ ਆਫ ਟ੍ਰੇਨਿੰਗ) ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਸਰਕਟੀਫਿਕੇਟਸ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਆਈਟੀਆਈ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂੁਪਰਾਏ ਨੇ ਜਿੱਥੇ ਮਹਿਮਾਨਾਂ ਦਾ ਧੰਨਵਾਦ ਕੀਤਾ, ਉਥੇ ਸਿਖਿਆ ਹਾਸਲ ਕਰਕੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੜਕੀਆਂ ਨੂੰ ਆਈਟੀਆਈ ਵਿਚੋਂ ਤਕਨੀਕੀ ਸਿਖਿਆ ਦਿਵਾਉਣ ਤਾਂ ਜੋ ਉਹ ਸਵੈ ਰੁਜ਼ਗਾਰ ਅਪਣਾ ਕੇ ਆਪਣਾ ਭਵਿੱਖ ਸਵਾਰ ਸਕਣ। ਇਸ ਮੌਕੇ ਆਈਟੀਆਈ ਦੇ ਵੱਖ ਵੱਖ ਟਰੇਡਾਂ ਇੰਸਟ੍ਰਕਟਰ ਅਮਰਜੀਤ ਕੌਰ, ਨਵਜੋਤ ਕੌਰ, ਰਮਨਪ੍ਰੀਤ ਕੌਰ, ਰੇਖਾ ਰਾਣੀ, ਅਸ਼ੀਸ਼ ਵਰਮਾ ਅਤੇ ਹੋਰ ਸਟਾਫ ਮੈਂਬਰਾਨ, ਸਿਖਿਆਰਥਣਾਂ ਦੇ ਮਾਪੇ ਅਤੇ ਪਤਵੰਤੇ ਹਾਜ਼ਰ ਸਨ।