NRI ਵੀ ਬਣੇ ਪੰਜਾਬ ‘ਚ ਘੱਟ ਵੋਟਿੰਗ ਦਾ ਕਾਰਨ

ਇਹ 4 ਕਾਰਨ ਕਰਕੇ ਵੋਟ ਪਾਉਣ ਨਹੀਂ ਆਏ

ਜਲੰਧਰ, ਮੀਡੀਆ ਬਿਊਰੋ:

ਪੰਜਾਬ ਚੋਣਾਂ ’ਚ ਮਤਦਾਨ ਦੀ ਗਿਰਾਵਟ ਦਾ ਇਕ ਵੱਡਾ ਕਾਰਨ ਐੱਨਆਰਆਈਜ਼ ਦਾ ਦਿਲਚਸਪੀ ਨਹੀਂ ਦਿਖਾਉਣਾ ਹੈ। ਐੱਨਆਰਆਈਜ਼ ਨੇ ਪੂਰੀਆਂ ਚੋਣਾਂ ਤੋਂ ਦੂਰੀ ਬਣਾ ਕੇ ਰੱਖੀ। ਇਸਦਾ ਇਕ ਕਾਰਨ ਕਿਸੇ ਵੀ ਰਾਜਨੀਤਕ ਪਾਰਟੀ ਵੱਲੋਂ ਵਿਦੇਸ਼ ’ਚ ਜਾ ਕੇ ਐੱਨਆਰਆਈਜ਼ ਦਾ ਸਮਰਥਨ ਲੈਣ ਲਈ ਪਹਿਲ ਨਾ ਕਰਨਾ ਵੀ ਰਿਹਾ।2017 ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਈ ਰਾਜਨੀਤਕ ਪਾਰਟੀਆਂ ਦੇ ਉਮੀਦਵਾਰ ਸਮਰਥਨ ਲੈਣ ਲਈ ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਪਹੁੰਚੇ ਗਏ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਟੀਮ ਦੇ ਨਾਲ ਅਮਰੀਕਾ ਗਏ ਸੀ ਤੇ ਪ੍ਰਚਾਰ ਕੀਤਾ ਸੀ। ਸਾਬਕਾ ਕੇਂਦਰੀ ਰਾਜ ਮੰਤਰੀ ਪਰਨੀਤ ਕੌਰ ਤੋਂ ਇਲਾਵਾ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਵੀ ਵਿਦੇਸ਼ ਗਈ ਸੀ। 2016 ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਰੋਮ ਗਏ ਸੀ। ਅਕਾਲੀ ਦਲ ਦੇ ਮੰਤਰੀ ਤੋਤਾ ਸਿੰਘ, ਸੁਰਜੀਤ ਸਿੰਘ ਰਖਡ਼ਾ ਵੀ ਵਿਦੇਸ਼ ਸਮਰਥਨ ਲੈਣ ਲਈ ਗਏ ਸੀ। ਇਸ ਕਾਰਨ ਕਰੀਬ ਸਵਾ ਲੱਖ ਐੱਨਆਰਆਈਜ਼ ਪੰਜਾਬ ’ਚ ਚੋਣਾਂ ਲਈ ਪਹੁੰਚੇ ਪਰ ਇਸ ਵਾਰ ਅਜਿਹਾ ਨਾ ਹੋ ਸਕਿਆ।

ਇਸ ਕਾਰਨ ਵੀ ਨਹੀਂ ਆਏ ਐੱਨਆਰਆਈਜ਼

ਐੱਨਆਰਆਈਜ਼ ਦੀ ਜ਼ਮੀਨ ਤੇ ਘਰਾਂ ਸਮੇਤ ਜਾਇਦਾਦ ’ਤੇ ਕਬਜ਼ਿਆਂ ਦੇ ਮਾਮਲਿਆਂ ਦਾ ਹੱਲ ਨਹੀਂ ਹੋਇਆ।ਕੋਵਿਡ ਦੇ ਕਾਰਨ ਪੰਜਾਬ ਆਉਣ ਤੋਂ ਐੱਨਆਰਆਈਜ਼ ਕਤਰਾਉਂਦੇ ਰਹੇ।ਏਅਰ ਟਿਕਟ ਮਹਿੰਗੀ ਹੋਣ ਕਾਰਨ ਵੀ ਨਹੀਂ ਆਏ।

70 ਲੱਖ ਤੋਂ ਜ਼ਿਆਦਾ ਐੱਨਆਰਆਈਜ਼ ਵਿਦੇਸ਼ ’ਚ ਵਸੇ

ਐੱਨਆਰਆਈ ਸਭਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗਿੱਲ ਦੀ ਮੰਨੀਏ ਤਾਂ ਪੰਜਾਬਭਰ ਤੋਂ 70 ਲੱਖ ਤੋਂ ਜ਼ਿਆਦਾ ਐੱਨਆਰਆਈਜ਼ ਵਿਦੇਸ਼ ’ਚ ਵਸੇ ਹੋਏ ਹਨ। ਪਿਛਲੀਆਂ ਚੋਣਾਂ ’ਚ 1.25 ਲੱਖ ਐੱਨਆਰਆਈ ਪੰਜਾਬ ਆਏ ਸੀ। ਇਨ੍ਹਾਂ ’ਚੋਂ 340 ਨੇ ਹੀ ਵੋਟ ਰਜਿਸਟਰਡ ਕਰਵਾਈ ਸੀ। ਇਸ ਚੋਣਾਂ ’ਚ 1300 ਨੇ ਵੋਟ ਤਾਂ ਰਜਿਸਟਰਡ ਕਰਵਾਈ ਪਰ ਕਰੀਬ 300 ਐੱਨਆਰਆਈਜ਼ ਨੇ ਹੀ ਵੋਟਿੰਗ ’ਚ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਐੱਨਆਰਆਈਜ਼ ਵੱਲੋਂ ਮਤਦਾਨ ’ਚ ਘੱਟ ਹਿੱਸਾ ਲੈਣ ਦਾ ਕਾਰਨ ਉਨ੍ਹਾਂ ਨੂੰ ਸਹੂਲਤਾਂ ਨਾਲ ਮਿਲਣਾ ਵੀ ਹੈ। ਪਿਛਲੀਆਂ ਚੋਣਾਂ ’ਚ ਉਨ੍ਹਾਂ ਨਾਲ ਕਈ ਵਾਅਦੇ ਕੀਤੇ ਗਏ ਪਰ ਪੂਰੇ ਨਾ ਹੋ ਸਕੇ।

Share This :

Leave a Reply