UK ‘ਚ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਨੋਟਿਸ ਜਾਰੀ

ਯੂਕੇ (ਮੀਡੀਆ ਬਿਊਰੋ): ਯੂਕੇ ਵਿਚ 12 ਸਤੰਬਰ ਨੂੰ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਯਾਦਗਾਰੀ ਸਮਾਰਕ ਦਾ ਉਦਘਾਟਨ ਲਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਾਸ ਸੱਦੇ ‘ਤੇ ਉੱਥੇ ਪਹੁੰਚੇ ਸਨ। ਉੱਥੇ ਪਹੁੰਚਣ ‘ਤੇ ਉਹਨਾਂ ਨੇ ਯੂਕੇ ਵੱਲੋਂ ਬਣੇ ਕੋਰੋਨਾ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ, ਜਿਸ ਕਾਰਨ ਉਹਨਾਂ ਨੂੰ ਯੂਕੇ ਦੀ ਕ੍ਰਾਈਮ ਬ੍ਰਾਂਚ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਬ੍ਰਾਂਚ ਨੇ ਗੁਰਦੁਆਰਾ ਸਾਹਿਬ ਦੇ ਟਰੱਸਟੀ ਨੂੰ ਇਕ ਪੱਤਰ ਲਿਖ ਕੇ ਇਸ ਸੰਬੰਧੀ ਸੂਚਿਤ ਕੀਤਾ ਹੈ।

ਪੱਤਰ ਵਿਚ ਬ੍ਰਾਂਚ ਵੱਲੋਂ ਲਿਖਿਆ ਗਿਆ ਹੈ ਕਿ ਸਾਨੂੰ ਸੂਚਿਤ ਕੀਤਾ ਗਿਆ ਹੈ ਕਿ 12 ਸਤੰਬਰ ਨੂੰ ਤੁਹਾਡੀ ਸੰਸਥਾ ਨਾਲ ਸਬੰਧਤ ਆਯੋਜਿਤ ਇੱਕ ਸਮਾਗਮ ਵਿੱਚ ਹਰਪ੍ਰੀਤ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਹਿੱਸਾ ਲਿਆ ਸੀ। ਇਹ ਵਿਅਕਤੀ ਪਿਛਲੇ 5 ਦਿਨਾਂ ਦੇ ਅੰਦਰ ਭਾਰਤ ਤੋਂ ਯੂਕੇ ਪਹੁੰਚਿਆ। ਸਿੰਘ ਨੇ ਕੋਰੋਨਾ ਵਾਇਰਸ ਨਿਯਮਾਂ ਦੇ ਤਹਿਤ ਘੱਟੋ ਘੱਟ 10 ਦਿਨਾਂ ਲਈ ਸਵੈ-ਅਲੱਗ-ਥਲੱਗ ਰਹਿਣਾ ਸੀ ਪਰ ਸਿੰਘ ਦੇ ਆਉਣ ਤੋਂ ਬਾਅਦ ਅਸੀਂ ਉਨ੍ਹਾਂ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਰਹੇ ਹਾਂ।

ਕਿਰਪਾ ਕਰਕੇ ਉਹਨਾਂ ਨੂੰ ਦੱਸਿਆ ਜਾਵੇ ਕਿ ਨਿਯਮਾਂ ਦੀ ਪਾਲਣਾ ਨਾ ਕਰਨਾ ਇੱਕ ਗੰਭੀਰ ਅਪਰਾਧ ਹੈ ਅਤੇ ਇਸ ਲਈ ਉਹਨਾਂ ਨੂੰ 10,000 ਪੌਂਡ ਤੱਕ ਦੇ ਜੁਰਮਾਨਾ ਕੀਤਾ ਜਾ ਸਕਦਾ ਹੈ। ਅਸੀਂ ਉਹਨਾਂ ਨਾਲ ਸੰਪਰਕ ਕਰਨਾ ਚਾਹੁੰਦੇ ਹਾਂ।ਜੇਕਰ ਤੁਹਾਡੇ ਕੋਲ ਉਹਨਾਂ ਦਾ ਕੋਈ ਸੰਪਰਕ ਨੰਬਰ ਹੈ ਤਾਂ ਸਾਡੇ ਨਾਲ ਸ਼ੇਅਰ ਕੀਤਾ ਜਾਵੇ। ਇਸ ਦੇ ਨਾਲ ਹੀ ਸਾਨੂੰ ਦੱਸਿਆ ਜਾਵੇ ਕਿ ਸਿੰਘ ਇਸ ਸਮੇਂ ਕਿੱਥੇ ਰਹਿ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦੇਣ ਲਈ ਤੁਸੀਂ www.govt.uk/cornavirus ‘ਤੇ ਸੰਪਰਕ ਕਰ ਸਕਦੇ ਹੋ।

Share This :

Leave a Reply