NCW ਨੇ ਸਿੱਧੂ ਦੀ ਭੈਣ ਦੀ ਸ਼ਿਕਾਇਤ ਤੇ ਕਾਰਵਾਈ ਕਰਨ ਦੇ ਦਿੱਤੇ ਆਦੇਸ਼

ਨਵਜੋਤ ਸਿੱਧੂ ਤੇ ਆਪਣੀ ਬਿਮਾਰ ਮਾਂ ਨਿਰਮਲ ਭਗਵੰਤ ਨੂੰ ਘਰੋਂ ਕੱਢਣ ਦਾ ਲਗਾਇਆ ਸੀ ਦੋਸ਼

ਲੁਧਿਆਣਾ, ਮੀਡੀਆ ਬਿਊਰੋ:

ਨੈਸ਼ਨਲ ਕਮਿਸ਼ਨ ਫਾਰ ਵੂਮੈਨ (ਐਨਸੀਡਬਲਿਯੂ ) ਨੇ ਲੁਧਿਆਣਾ ਪੁਲਿਸ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਤੂਰ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਕਾਬਲੇਗੌਰ ਹੈ ਕਿ ਤੂਰ ਨੇ ਸੂਬੇ ‘ਚ ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ। ਲੁਧਿਆਣਾ ਪੁਲਿਸ ਨੂੰ ਭੇਜੀ ਗਈ ਚਿੱਠੀ ਵਿੱਚ ਵਿਕਾਸ ਨਗਰ ਪੱਖੋਵਾਲ ਰੋਡ, ਲੁਧਿਆਣਾ ਦੀ ਸੁਮਨ ਤੂਰ ਵੱਲੋਂ ਕਮਿਸ਼ਨ ਨੂੰ ਪ੍ਰਾਪਤ ਹੋਈ ਪਟੀਸ਼ਨ ਦਾ ਹਵਾਲਾ ਦਿੱਤਾ ਗਿਆ ਹੈ। ਮੌਜੂਦਾ ਸ਼ਿਕਾਇਤ ਜਾਇਦਾਦ ਦੇ ਅਧਿਕਾਰਾਂ ਤੇ ਰਹਿਣ ਦੇ ਅਧਿਕਾਰ ਤੋਂ ਕਥਿਤ ਤੌਰ ‘ਤੇ ਵਾਂਝੇ ਰੱਖਣ ਨਾਲ ਸਬੰਧਤ ਹੈ। ਚਿੱਠੀ ਭੇਜ ਕੇ ਕਮਿਸ਼ਨ ਨੇ ਲੁਧਿਆਣਾ ਪੁਲਿਸ ਨੂੰ ਮਾਮਲੇ ਦੀ ਪੜਤਾਲ ਤੇ ਕਾਰਵਾਈ ਕਰਨ ਲਈ ਆਖਿਆ । ਇਸ ‘ਚ ਇਹ ਵੀ ਕਿਹਾ ਗਿਆ ਕਿ ਇਸ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਬਾਰੇ ਕਮਿਸ਼ਨ ਨੂੰ 15 ਦੇ ਅੰਦਰ ਅੰਦਰ ਸੂਚਿਤ ਕੀਤਾ ਜਾ ਸਕਦਾ ਹੈ। ਸਿੱਧੂ ਦੀ ਭੈਣ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਜਦੋਂ ਉਸ ਨੇ ਮਾਮਲਾ ਉਠਾਇਆ ਤਾਂ ਸਿੱਧੂ ਦੀ ਪਤਨੀ ਨੇ ਵੀ ਉਸ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਅਪਮਾਨਜਨਕ ਬਿਆਨ ਦਿੱਤਾ ਸੀ। ਤੁਰ ਨੇ ਨਵਜੋਤ ਸਿੱਧੂ ਤੇ ਆਪਣੀ ਬਿਮਾਰ ਮਾਂ ਨਿਰਮਲ ਭਗਵੰਤ ਨੂੰ ਘਰੋਂ ਕੱਢਣ ਦਾ ਦੋਸ਼ ਵੀ ਲਗਾਇਆ ਸੀ। ਸੁਮਨ ਤੂਰ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਦੱਸਿਆ ਸੀ ਕਿ ਸਿੱਧੂ ਨੇ ਗਲਤ ਦਾਅਵੇ ਕੀਤੇ ਹਨ । ਉਸਨੇ ਐੱਨਸੀਡਬਲਿਊ ਤੋਂ ਸਿੱਧੂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।

ਜੁਆਇੰਟ ਕਮਿਸ਼ਨਰ ਨੂੰ ਭੇਜੀ ਜਾਂਚ

ਉਧਰ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੁਆਇੰਟ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਐੱਨਸੀਡਬਲਿਊ ਵੱਲੋਂ ਭੇਜੇ ਗਈ ਚਿੱਠੀ ਤੋਂ ਬਾਅਦ ਇਸ ਮਾਮਲੇ ਦੀ ਜਾਂਚ ੳੁਨ੍ਹਾਂ ਨੂੰ ਸੌਂਪੀ ਗਈ ਹੈ । ਤਫ਼ਤੀਸ਼ ਚੱਲ ਰਹੀ ਹੈ ਕਿ ਮਾਮਲਾ ਸਿਵਲ ਨਾਲ ਸਬੰਧਤ ਹੈ ਜਾਂ ਫਿਰ ਅਪਰਾਧ ਨਾਲ । ਪੂਰੀ ਜਾਂਚ ਹੋਣ ਤੋਂ ਬਾਅਦ ਹੀ ਸਿੱਟਾ ਕੱਢਿਆ ਜਾਵੇਗਾ ।

Share This :

Leave a Reply