ਨੇੜਤਾ ਵਧਾਉਣ ਲਈ ਨਵਜੋਤ ਸਿੰਘ ਸਿੱਧੂ ਹਲਕੇ ‘ਚ ਨਿਕਲੇ

ਲੋਕਾਂ ਤੋਂ ਦੂਰੀ ਹੀ ਹਾਰਨ ਦਾ ਕਾਰਨ ਸੀ

 ਅੰਮ੍ਰਿਤਸਰ, ਮਿਡਿਆ ਬਿਊਰੋ:

ਵਿਧਾਨਸਭਾ ਹਲਕਾ ਪੂਰਬੀ ਤੋਂ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਨੂੰ ਚੋਣਾਂ ‘ਚ ਹਾਰ ਤੋਂ ਬਾਅਦ ਹਲਕੇ ਦੇ ਲੋਕਾਂ ਦੀ ਯਾਦ ਆ ਗਈ ਹੈ। ਚੋਣਾਂ ‘ਚ ਹਲਕੇ ਦੇ ਲੋਕਾਂ ਕੋਲੋਂ ਰਹੀ ਦੂਰੀ ਹੀ ਉਨ੍ਹਾਂ ਦੀ ਹਾਰ ਦਾ ਕਾਰਨ ਬਣੀ। ਇਹੀ ਕਾਰਨ ਰਿਹਾ ਕਿ ਹਾਰ ਤੋਂ ਅਗਲੇ ਹੀ ਦਿਨ ਉਹ ਲੋਕਾਂ ਨਾਲ ਨੇਡ਼ਤਾ ਵਧਾਉਣ ਲਈ ਵੇਰਕਾ ਹਲਕੇ ‘ਚ ਗਏ। ਉਨ੍ਹਾਂ ਨੇ ਵੇਰਕਾ ਦੇ ਵੱਖ-ਵੱਖ ਲੋਕਾਂ ਨੂੰ ਮਿਲ ਕੇ ਵੋਟਾਂ ਪਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਠਹਾਕੇ ਵੀ ਲਗਾਏ ਪਰ ਹਾਰ ਦਾ ਦੁੱਖ ਵੀ ਚਿਹਰੇ ਤੋਂ ਸਾਫ ਝਲਕ ਰਿਹਾ ਹੈ। ਉਹ ਇਸ ਖੇਤਰ ‘ਚ ਕਰੀਬ ਡੇਢ ਘੰਟਾ ਰਹੇ। ਇਲਾਕੇ ਦੇ ਲੋਕਾਂ ਤੋਂ ਦੂਰੀ ਹੀ ਉਸ ਦੀ ਹਾਰ ਦਾ ਮੁੱਖ ਕਾਰਨ ਬਣੀ। ਚੋਣਾਂ ‘ਚ ਉਨ੍ਹਾਂ ਨੇ ਇਸ ਗਲਤੀ ਨੂੰ ਸਵੀਕੀਰ ਵੀ ਕੀਤਾ ਤੇ ਕਿਹਾ ਕਿ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ ਪਰ ਫਿਰ ਵੀ ਹਾਰ ਦਾ ਮੂੰਹ ਵੇਖਣਾ ਪਿਆ। ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੀ ਜੀਵਨ ਜੋਤ ਕੌਰ ਖਿਲਾਫ ਹੋਈ ਹਾਰ ਤੋਂ ਬਾਅਦ ਸਿੱਧੂ ਤੇ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਆਪਣੀ ਕੋਠੀ ਵਿੱਚ ਹੀ ਕੈਦ ਰਹੇ। ਸਾਰਾ ਦਿਨ ਸੰਨਾਟਾ ਛਾਇਆ ਰਿਹਾ ਅਤੇ ਸ਼ੁੱਕਰਵਾਰ ਦੁਪਹਿਰ ਤੱਕ ਅਜਿਹਾ ਹੀ ਰਿਹਾ।

ਪਵਿੱਤਰ ਨਗਰੀ ਸਥਿਤ ਕੋਠੀ ਦੇ ਤਿੰਨੋਂ ਗੇਟ ਬੰਦ ਰਹੇ। ਸ਼ੁੱਕਰਵਾਰ ਦੁਪਹਿਰ ਨੂੰ ਸਿੱਧੂ ਕੋਠੀ ਤੋਂ ਰਵਾਨਾ ਹੋ ਕੇ ਆਪਣੇ ਵਿਧਾਨ ਸਭਾ ਹਲਕੇ ਦੇ ਵੇਰਕਾ ਇਲਾਕੇ ‘ਚ ਪਹੁੰਚੇ ਤੇ ਉਥੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਚੋਣਾਂ ‘ਚ ਉਨ੍ਹਾਂ ਦੇ ਹੱਕ ‘ਚ ਵੋਟ ਪਾਉਣ ‘ਤੇ ਧੰਨਵਾਦ ਪ੍ਰਗਟਾਇਆ। ਸਿੱਧੂ ਨੇ ਕਿਹਾ ਕਿ ਉਨ੍ਹਾਂ ਲਈ ਜਿੱਤ ਜਾਂ ਹਾਰ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਦਾ ਟੀਚਾ ਪੰਜਾਬ ਦਾ ਵਿਕਾਸ ਹੈ ਅਤੇ ਉਹ ਇਸ ਲਈ ਡਟੇ ਰਹਿਣਗੇ।

Share This :

Leave a Reply