ਨਰਿੰਦਰ ਮੋਦੀ ਦਾ ਰੈਲੀ ‘ਚ ਨਾ ਆਉਣਾ ਪੰਜਾਬ ਦੇ ਲੋਕਾਂ ਦੀ ਨਾਪਸੰਦ ਦੀ ਸਬੂਤ ਹੈ-ਚੀਮਾ

ਚੰਡੀਗੜ੍ਹ, ਮੀਡੀਆ ਬਿਊਰੋ: ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਚ ਨਾ ਆਉਣਾ ਤੇ ਪੰਜਾਬ ਆ ਕੇ ਵਾਪਸ ਮੁੜਣਾ ਇਹ ਸਿੱਧ ਕਰਦਾ ਹੈ ਕਿ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਣਨਾ ਪਸੰਦ ਨਹੀਂ ਕਰਦੇ। ਉਹ ਦਿੜ੍ਹਬਾ ਵਿਖੇ ਆਪਣੇ ਦਫਤਰ ਵਿਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸੀ।

ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਹਿਣਾ ਕਿ ਪੰਜਾਬ ਸਰਕਾਰ ਨੇ ਉਸ ਦੀ ਸੁਰਖਿਆ ਦਾ ਪ੍ਰਬੰਧ ਠੀਕ ਢੰਗ ਨਾਲ ਨਹੀਂ ਸੀ ਕੀਤਾ ਗਿਆ, ਇਹ ਇਕ ਸਿਰਫ ਬਹਾਨ ਹੈ ਜਦੋਂ ਕਿ ਪੰਡਾਲ ਵਿਚ ਸਾਰੀਆਂ ਕੁਰਸੀਆਂ ਖਾਲੀ ਹੋਣ ਕਰਕੇ ਵਾਪਸ ਚਲੇ ਗਏ ਹਨ। ਪੰਜਾਬ ਦੇ ਕਿਸਾਨਾਂ ਨੂੰ ਇਕ ਸਾਲ ਤੋਂ ਵੱਧ ਸਮਾਂ ਦਿੱਲੀ ਦੇ ਬਾਰਡਰਾਂ ਉਤੇ ਬਿਠਾ ਕੇ ਪਰੇਸ਼ਾਨ ਕਰਨਾ ਤੇ 750 ਦੇ ਕਰੀਬ ਕਿਸਾਨਾਂ ਦਾ ਸ਼ਹੀਦ ਹੋਣਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਲੋਕਾਂ ਦਾ ਗੁੱਸਾ ਠੰਡਾ ਨਹੀਂ ਹੋਇਆ। ਬੀਜੇਪੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਕਿਉਕਿ ਉਹ ਕਾਰਪੋਰੇਟ ਘਰਾਣਿਆ ਦਾ ਸਾਥ ਦੇ ਰਹੇ ਹਨ। ਇਸ ਕਰਕੇ ਰੈਲੀ ਵਿਚ ਇੱਕਠ ਨਹੀਂ ਹੋ ਸਕਿਆ ਜਿਸ ਕਾਰਨ ਪ੍ਰਧਾਨ ਮੰਤਰੀ ਸੁਰਖਿਆ ਦਾ ਬਹਾਨਾ ਬਣਾ ਕੇ ਵਾਪਸ ਚਲੇ ਗਏ ਹਨ।

Share This :

Leave a Reply