ਕਾਂਗਰਸ ਘੱਟ ਗਿਣਤੀ ਵਿਭਾਗ ਦੇ ਨਵੇਂ ਮੁਖੀ ਬਣੇ ਇਮਰਾਨ ਪ੍ਰਤਾਪਗੜ੍ਹੀ, ਲੈਣਗੇ ਨਦੀਮ ਜਾਵੇਦ ਦੀ ਜਗ੍ਹਾ

ਨਵੀਂ ਦਿੱਲੀ (ਮੀਡੀਆ ਬਿਊਰੋ): ਕਾਂਗਰਸ ਨੇ ਉੱਤਰ ਪ੍ਰਦੇਸ਼ ਨਾਲ ਸਬੰਧ ਰੱਖਣ ਵਾਲੇ ਚਰਚਿਤ ਸ਼ਾਇਰ ਇਮਰਾਨ ਪ੍ਰਤਾਪਗੜ੍ਹੀ ਨੂੰ ਪਾਰਟੀ ਦੇ ਘੱਟ-ਗਿਣਤੀ ਵਿਭਾਗ ਦਾ ਨਵਾਂ ਪ੍ਰ੍ਧਾਨ ਨਿਯੁਕਤ ਕੀਤਾ ਹੈ। ਉੱਤਰ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਸੂਬੇ ਦੇ ਆਗੂਆਂ ਨੂੰ ਤਵੱਜੋਂ ਦੇਣ ਦੀ ਹਾਈ ਕਮਾਨ ਦੀ ਰਣਨੀਤੀ ਤਹਿਤ ਪ੍ਰਤਾਪਗੜ੍ਹੀ ਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਮਰਾਨ ਘੱਟ-ਗਿਣਤੀ ਵਿਭਾਗ ਦੇ ਪ੍ਰਧਾਨ ਵਜੋਂ ਨਦੀਮ ਜਾਵੇਦ ਦੀ ਜਗ੍ਹਾ ਲੈਣਗੇ। ਕਾਂਗਰਸ ਨੇ ਇਸ ਦੇ ਨਾਲ ਹੀ ਪਾਰਟੀ ਦੇ ਚਾਰ ਨਵੇਂ ਕੌਮੀ ਸਕੱਤਰਾਂ ਦੀ ਨਿਯੁਕਤੀ ਵੀ ਕੀਤੀ ਹੈ।

ਇਹ ਹੀ ਨਹੀਂ, ਇਕ ਮੌਜੂਦਾ ਸਕੱਤਰ ਦਾ ਕੰਮਕਾਰ ਬਦਲ ਦਿੱਤਾ ਗਿਆ ਹੈ। ਇਮਰਾਨ ਪ੍ਰਤਾਪਗੜ੍ਹੀ ਨੇ ਮੁਰਾਦਾਬਾਦ ਤੋਂ ਪਿਛਲੀ ਲੋਕ ਸਭਾ ਚੋਣ ਕਾਂਗਰਸੀ ਉਮੀਦਵਾਰ ਵਜੋਂ ਲੜੀ ਸੀ ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਹਾਲਾਂਕਿ, ਇਸ ਤੋਂ ਬਾਅਦ ਵੀ ਸੂਬੇ ‘ਚ ਕਾਂਗਰਸ ਦੀ ਸਿਆਸਤ ‘ਚ ਉਨ੍ਹਾਂ ਦੀ ਸਰਗਰਮੀ ਰਹੀ ਹੈ। ਸ਼ਾਇਦ ਇਸ ਨੂੰ ਦੇਖਦਿਆਂ ਹਾਈ ਕਮਾਨ ਨੇ ਘੱਟ ਗਿਣਤੀਆਂ ਵਿਭਾਗ ਦੇ ਨਵੇਂ ਮੁਖੀ ਵਜੋਂ ਉਨ੍ਹਾਂ ਨੂੰ ਕੌਮੀ ਪੱਧਰੀ ਜ਼ਿੰਮੇਵਾਰੀ ਵੀ ਸੌਂਪੀ ਹੈ।

Share This :

Leave a Reply