
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਵਧ ਰਹੇ ਨਵੇਂ ਕੋਰੋਨਾ ਵਾਇਰਸ ਦੇ ਮਾਮਲਿਆਂ ਕਾਰਨ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਰਾਜ ਵਿਚ ਆਰਜੀ ਤੌਰ ‘ਤੇ ਇਨਡੋਰ ਸਮਾਗਮਾਂ ਵਿਚ ਮਾਸਕ ਪਹਿਣਨਾ ਜਰੂਰੀ ਕਰਨ ਦਾ ਐਲਾਨ ਕੀਤਾ ਹੈ। ਹੋਚੁਲ ਨੇ ਕਿਹਾ ਕਿ ਇਹ ਨਿਯਮ 13 ਦਸੰਬਰ ਤੋਂ ਲਾਗੂ ਹੋ ਜਾਵੇਗਾ ਤੇ 15 ਜਨਵਰੀ 2022 ਤੱਕ ਲਾਗੂ ਰਹੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਵਧ ਰਹੇ ਕੋਰੋਨਾ ਮਾਮਲਿਆਂ, ਹਸਪਤਾਲਾਂ ਦੀ ਘਟੀ ਸਮਰੱਥਾ ਤੇ ਕੁਝ ਖੇਤਰਾਂ ਵਿਚ ਨਾ ਤਸੱਲੀਬਖਸ਼ ਵੈਕਸੀਨੇਸ਼ਨ ਦਰ ਕਾਰਨ ਪੁੱਟਿਆ ਗਿਆ ਹੈ।