
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਸ਼ਿਕਾਗੋ ਦੇ ਤਕਰੀਬਨ 4500 ਪੁਲਿਸ ਅਫਸਰਾਂ ਨੇ ਕੋਵਿਡ ਵੈਕਸੀਨ ਸਬੰਧੀ ਜਾਰੀ ਆਦੇਸ਼ ਦੀ ਉਲੰਘਣਾ ਕਰਦੇ ਹੋਏ 15 ਅਕਤੂਬਰ ਤੱਕ ਵੈਕਸੀਨ ਬਾਰੇ ਸਥਿੱਤੀ ਰਿਪੋਰਟ ਨਹੀਂ ਦਿੱਤੀ ਹੈ। ਇਸ ਦਾ ਅਰਥ ਹੈ ਕਿ ਸ਼ਹਿਰ ਦੇ ਕੁਲ 12,770 ਪੁਿਲਸ ਅਫਸਰਾਂ ਵਿਚੋਂ 35% ਅਫਸਰਾਂ ਨੂੰ ਜਬਰਨ ਬਿਨਾਂ ਤਨਖਾਹ ਛੁੱਟੀ ਉਪਰ ਭੇਜਿਆ ਜਾ ਸਕਦਾ ਹੈ। ਸਿਟੀ ਕੌਂਸਲ ਵੱਲੋਂ ਜਾਰੀ ਰਲੀਜ ਅਨੁਸਾਰ 64% ਪੁਲਿਸ ਅਫਸਰਾਂ ਜਿਨਾਂ ਨੇ ਰਿਪੋਰਟ ਦਿੱਤੀ ਹੈ, ਵਿਚੋਂ ਬਹੁਤਿਆਂ ਨੇ ਕਿਹਾ ਹੈ ਕਿ ਉਹ ਵੈਕਸੀਨ ਲਵਾ ਚੱਕੇ ਹਨ।
6894 ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਵੈਕਸੀਨ ਲਵਾ ਰਹੇ ਹਨ ਜਦ ਕਿ 1333 ਨੇ ਕਿਹਾ ਹੈ ਕਿ ਉਨਾਂ ਨੇ ਵੈਕਸੀਨ ਨਹੀਂ ਲਵਾਈ। ਇਸ ਤਰਾਂ ਸ਼ਿਕਾਗੋ ਦੇ ਅੱਧੇ ਪੁਲਿਸ ਅਫਸਰਾਂ ਨੂੰ ਬਿਨਾਂ ਕਮਾਈ ਛੁੱਟੀ ‘ਤੇ ਭੇਜਿਆ ਜਾ ਸਕਦਾ ਹੈ। ਉਂਝ ਜਿਨਾਂ ਨੇ ਵੈਕਸੀਨ ਨਹੀਂ ਲਵਾਈ ਪਰ ਉਹ ਸ਼ਿਕਾਗੋ ਪੁਲਿਸ ਵਿਭਾਗ ਵਿਚ ਕੰਮ ਕਰਦੇ ਰਹਿਣਾ ਚਹੁੰਦੇ ਹਨ, ਨੂੰ ਹਫਤੇ ਵਿਚ ਦੋ ਵਾਰ ਕੋਵਿਡ-19 ਦੀ ਟੈਸਟ ਰਿਪੋਰਟ ਦੇਣੀ ਪਵੇਗੀ।