197 ਦਿਨਾਂ ਬਾਅਦ ਪੰਜਾਬ ’ਚ ਕੋਰੋਨਾ ਦੇ 1000 ਤੋਂ ਜ਼ਿਆਦਾ ਮਾਮਲੇ, ਜਾਣੋ ਓਮੀਕ੍ਰੋਨ ਦੇ ਹੁਣ ਤਕ ਕਿੰਨੇ ਆਏ ਕੇਸ

ਚੰਡੀਗੜ੍ਹ, ਮੀਡੀਆ ਬਿਊਰੋ:ਸੂਬੇ ’ਚ ਜਿਸ ਤੇਜ਼ੀ ਨਾਲ ਕੋਰੋਨਾ ਇਕ ਵਾਰੀ ਮੁਡ਼ ਫੈਲਿਆ ਹੈ, ਉਸ ਨੂੰ ਲੈ ਕੇ ਸਿਹਤ ਵਿਭਾਗ ਚਿੰਤਾ ’ਚ ਹੈ ਕਿ ਕੀ ਪੰਜਾਬ ’ਚ ਓਮੀਕ੍ਰੋਨ ਫੈਲ ਚੁੱਕਾ ਹੈ। ਹਾਲਾਂਕਿ, ਸੂਬੇ ’ਚ ਓਮੀਕ੍ਰੋਨ ਦੇ ਹੁਣ ਤਕ ਤਿੰਨ ਕੇਸ ਰਿਪੋਰਟ ਹੋਏ ਹਨ।
ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਜੂਨ 2021 ਤੋਂ ਬਾਅਦ ਪਹਿਲੀ ਵਾਰੀ ਸੂਬੇ ’ਚ ਕੋਰੋਨਾ ਦੇ 1027 ਨਵੇਂ ਕੇਸ ਮਿਲੇ। ਸੂਬੇ ’ਚ ਪਾਜ਼ੇਟਿਵਿਟੀ ਦਰ 6.49 ਫ਼ੀਸਦੀ ਹੋ ਗਈ ਹੈ। ਪਟਿਆਲੇ ’ਚ ਸਭ ਤੋਂ ਜ਼ਿਆਦਾ 366, ਮੋਹਾਲੀ ’ਚ 149, ਲੁਧਿਆਣੇ ’ਚ 103, ਪਠਾਨਕੋਟ ’ਚ 88 ਤੇ ਜਲੰਧਰ ’ਚ 85 ਕੇਸ ਮਿਲੇ। ਪਟਿਆਲੇ ਦੇ ਨਵੇਂ ਮਾਮਲਿਆਂ ’ਚ ਮੈਡੀਕਲ ਕਾਲਜ, ਰਾਜਿੰਦਰ ਹਸਪਤਾਲ ਤੇ ਟੀਬੀ ਹਸਪਤਾਲ ਦੇ 20 ਡਾਕਟਰ ਸ਼ਾਮਲ ਹਨ। ਦੋ ਦਿਨਾਂ ’ਚ 122 ਡਾਕਟਰ ਤੇ ਮੈਡੀਕਲ ਵਿਦਿਆਰਥੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉੱਥੇ ਲੁਧਿਆਣਾ ’ਚ ਵੀ ਚਾਰ ਡਾਕਟਰ ਤੇ 41 ਨਰਸਿੰਗ ਵਿਦਿਆਰਥਣਾਂ ਪਾਜ਼ੇਟਿਵ ਆਈਆਂ।

ਪਟਿਆਲੇ ’ਚ ਅੱਜ ਤੋਂ ਸ਼ੁਰੂ ਹੋਵੇਗੀ ਜਿਨੋਮ ਸੀਕੁਐਂਸਿੰਗ

ਕੋਵਿਡ ਨੂੰ ਲੈ ਕੇ ਸਿਹਤ ਵਿਭਾਗ ਦੇ ਨੋਡਲ ਅਧਿਕਾਰੀ ਡਾ. ਰਾਜੇਸ਼ ਭਾਸਕਰ ਨੇ ਕਿਹਾ ਕਿ ਬੁੱਧਵਾਰ ਤੋਂ ਪਟਿਆਲਾ ’ਚ ਜਿਨੋਮ ਸੀਕੁਐਂਸਿੰਗ ਟੈਸਟ ਸ਼ੁਰੂ ਹੋਣਗੇ। ਇਸ ਲਈ ਸੈਂਪਲ ਉੱਥੋਂ ਲਏ ਜਾਂਦੇ ਹਨ ਜਿੱਥੇ ਕਲੱਸਟਰ (ਇਕ ਹੀ ਥਾਂ ’ਤੇ ਕਈ ਮਰੀਜ਼ ਮਿਲਣ) ਹੋਣ, ਟੀਕਾਕਰਨ ਤੋਂ ਬਾਅਦ ਵੀ ਮਰੀਜ਼ ਪਾਜ਼ੇਟਿਵ ਆਇਆ, ਮਰੀਜ਼ ਦੋ ਵਾਰੀ ਪਾਜ਼ੇਟਿਵ ਹੋ ਗਿਆ ਹੋਵੇ ਜਾਂ ਅੰਤਰਰਾਸ਼ਟਰੀ ਯਾਤਰਾ ਕਰਨ ਵਾਲਾ ਯਾਤਰੀ ਪਾਜ਼ੇਟਿਵ ਪਾਇਆ ਗਿਆ ਹੋਵੇ। ਹੁਣ ਤਕ 150 ਸੈਂਪਲ ਇਕੱਠੇ ਹੋ ਗਏ ਹਨ।
Share This :

Leave a Reply