ਖੰਨੇ ਦੇ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ

ਖੰਨਾ, ਮੀਡੀਆ ਬਿਊਰੋ:

ਪੰਜਾਬ ਨੰਬਰਦਾਰ ਯੂਨੀਅਨ ਸਮਰਾ ਇਕਾਈ ਦੀ ਮਹੀਨਾਵਾਰ ਮੀਟਿੰਗ ਤਹਿਸੀਲ ਖੰਨਾ ਦੇ ਪ੍ਰਧਾਨ ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਖੰਨਾ ਵਿਖੇ ਹੋਈ।

ਇਸ ਮੀਟਿੰਗ ‘ਚ ਮਤਾ ਪਾ ਕੇ ਪੰਜਾਬ ਸਰਕਾਰ ਤੋਂ ਨੰਬਰਦਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਤੋਂ ਜਾਣੂੰ ਕਰਵਾਇਆ ਗਿਆ ਤੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੰਬਰਦਾਰੀ ਜੱਦੀ ਪੁਸ਼ਤੀ ਕਰਨੀ, ਹਰਿਆਣਾ ਸਰਕਾਰ ਵਾਂਗ ਨੰਬਰਦਾਰਾਂ ਨੂੰ ਨੰਬਰਦਾਰੀ ਭੱਤਾ, ਸਫਰ ਭੱਤਾ, ਟੋਲ ਪਲਾਜ਼ਾ ਮੁਫ਼ਤ ਕਰਨ ਤੇ ਨੰਬਰਦਾਰਾਂ ਨੂੰ ਤਹਿਸੀਲ ਕੰਪਲੈਕਸ ‘ਚ ਬੈਠਣ ਲਈ ਕਮਰਾ ਅਲਾਟ ਕਰਨ ਦੀ ਮੰਗ ਪੰਜਾਬ ਸਰਕਾਰ ਤੋਂ ਕੀਤੀ ਗਈ।

ਇਸ ਮੌਕੇ ਪਰਮਿੰਦਰ ਸਿੰਘ ਜਟਾਣਾ, ਬਲਵਿੰਦਰ ਸਿੰਘ ਟੌਂਸਾ, ਸੁਖਦੇਵ ਸਿੰਘ ਫ਼ਤਹਿਪੁਰ, ਬਲਵੰਤ ਸਿੰਘ, ਬਲਵੀਰ ਸਿੰਘ ਹਰਿਓਂ ਕਲਾਂ, ਅਮਰਜੀਤ ਸਿੰਘ ਗੰਢੂਆਂ, ਜਰਨੈਲ ਸਿੰਘ ਘੁੰਗਰਾਲੀ, ਅਵਤਾਰ ਸਿੰਘ ਟੌਂਸਾ, ਰਘਵੀਰ ਸਿੰਘ ਭਾਦਲਾ, ਅਮਰਜੀਤ ਕੌਰ ਭਾਦਲਾ, ਸਰਪ੍ਰਸਤ ਦਰਸ਼ਨ ਸਿੰਘ ਭਾਦਲਾ, ਅਮਰ ਸਿੰਘ ਰਤਨਹੇੜੀ ਵਾਈਸ ਪ੍ਰਧਾਨ, ਜਗਜੀਤ ਕੌਰ ਮਹਿੰਦੀਪੁਰ ਖਜ਼ਾਨਚੀ ਆਦਿ ਹਾਜ਼ਰ ਸਨ।

Share This :

Leave a Reply