ਮੋਦੀ ਸਰਕਾਰ ਅਸਿੱਧੇ ਰੂਪ ’ਚ ਪੰਜਾਬ ’ਤੇ ਕਬਜਾ ਕਰਨਾ ਚਾਹੁੰਦੀ ਹੈ: ਕਾਕਾ ਲਸੋਈ

ਖੰਨਾ (ਪਰਮਜੀਤ ਸਿੰਘ ਧੀਮਾਨ) – ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਫੁਰਮਾਨ ਕਿ ਹੁਣ ਬੀਐਸਐਫ ਦਾ ਪੰਜਾਬ ਦੇ ਨਾਲ ਲੱਗਦੇ ਬਾਰਡਰ ’ਤੇ 50 ਕਿਲੋਮੀਟਰ ਘੇਰੇ ਤੱਕ ਅਧਿਕਾਰ ਹੋਵੇਗਾ। ਇਸ ਫੈਸਲੇ ਨਾਲ ਕੇਂਦਰ ਸਰਕਾਰ ਸੀਮਾਂ ਸੁਰੱਖਿਆ ਬਲਾਂ ਰਾਹੀਂ ਅਥਾਹ ਸ਼ਕਤੀਆਂ ਦੇਕੇ ਪੰਜਾਬ ਦੇ ਸਰਹੱਦੀ ਖੇਤਰ ਦੇ ਨਾਲ-ਨਾਲ 50 ਕਿਲੋਮੀਟਰ ਤੱਕ ਕਬਜਾ ਕਰ ਰਹੀ ਹੈ ਜੋ ਕਿ ਅਤਿਅੰਤ ਨਿੰਦਣਯੋਗ ਕਦਮ ਹੈ। ਇਹ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਦਿਹਾਤੀ ਪ੍ਰਧਾਨ ਦਲਵੀਰ ਸਿੰਘ ਕਾਕਾ ਲਸੋਈ ਨੇ ਗੱਲਬਾਤ ਕਰਦਿਆਂ ਕੀਤਾ।

ਉਨਾਂ ਕਿਹਾ ਕਿ ਕਿਸਾਨ ਮੋਰਚੇ ਕਾਰਨ ਕੇਂਦਰ ਸਰਕਾਰ ਦੀ ਦੇਸ਼ ਵਿਦੇਸ਼ ’ਚ ਕਿਰਕਿਰੀ ਹੋ ਚੁੱਕੀ ਹੈ ਅਤੇ ਇਸ ’ਤੇ ਪਰਦਾ ਪਾਉਣ ਲਈ ਅਜਿਹੇ ਹੱਥ ਕੰਡੇ ਵਰਤ ਕੇ ਲੋਕਾਂ ਦਾ ਧਿਆਨ ਦੂਸਰੇ ਪਾਸੇ ਲਾਉਣ ਦਾ ਅਸਫ਼ਲ ਯਤਨ ਹੈ।

ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦਾ ਹੱਥ ਠੋਕਾ ਬਣੀ ਮੋਦੀ ਸਰਕਾਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ, ਪਰ ਜਦੋਂ ਇਹ ਨਹੀਂ ਹੋਇਆ ਤਾਂ ਉਨ੍ਹਾਂ ਹੁਣ ਇਸ ਨਵੇਂ ਫਾਰਮੂਲੇ ਤਹਿਤ ਪੰਜਾਬ ਦਾ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਕਿਹਾ ਕਿ ਹੁਣ ਪੰਜਾਬ ’ਚ ਅਣ ਐਲਾਨਿਆਂ ਰਾਸ਼ਟਰਪਤੀ ਰਾਜ ਲਗਾਉਣ ਲਈ ਇਹ ਪਹਿਲ ਕਦਮੀ ਹੈ। ਉਨਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਕਿਸਾਨੀ ਸੰਘਰਸ਼ ਨੂੰ ਕੁਚਲਣ ਲਈ ਸੂਬੇ ਅੰਦਰ ਡਰ ਪੈਦਾ ਕਰਨ ਲਈ ਅਜਿਹੀ ਖੇਡ ਕੇਂਦਰ ਸਰਕਾਰ ਵੱਲੋਂ ਖੇਡੀ ਗਈ ਹੈ। ਹੌਲੀ-ਹੌਲੀ ਪੰਜਾਬ ਨੂੰ ਪੈਰਾ ਮਿਲਟਰੀ ਫੋਰਸ ਦੇ ਹਵਾਲੇ ਕਰਨ ਲਈ ਸੀਪੀਆਰਐਫ ਵੱਡੇ ਪੱਧਰ ’ਤੇ ਲਿਆਂਦੀ ਜਾਵੇਗੀ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਇਕਜੁੱਟ ਹੋਣ ਲਈ ਅਪੀਲ ਕੀਤੀ।

Share This :

Leave a Reply