ਵਾਰਡ ਦੇ ਕੌਂਸਲਰਾਂ ਨਾਲ ਪਹਿਲੀ ਮੀਟਿੰਗ ਵਿੱਚ ਵਿਧਾਇਕ ਨਹੀਂ ਹੋਏ ਸ਼ਾਮਲ

ਲੁਧਿਆਣਾ, ਮੀਡੀਆ ਬਿਊਰੋ:

ਬੀਤੇ ਮਹੀਨੇ ਨਗਰ ਨਿਗਮ ਦੇ ਸਾਲਾਨਾ ਬਜਟ ਲਈ ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਜ਼ੋਨ ਸੀ ਅਧੀਨ ਆਉਂਦੇ ਵਾਰਡਾਂ ਦੇ ਕੌਂਸਲਰਾਂ ਨੇ ਉਨ੍ਹਾਂ ਨੂੰ ਜ਼ੋਨਲ ਦਫ਼ਤਰ ਵਿੱਚ ਕੰਮ ਕਰਵਾਉਣ ਲਈ ਆਉਂਦੀਆਂ ਸਮੱਸਿਆਵਾਂ ਦਾ ਮੁੱਦਾ ਉਠਾਇਆ ਸੀ, ਜਿਸ ਤੋਂ ਬਾਅਦ ਮੇਅਰ ਸੰਧੂ ਨੇ ਬੀਤੇ ਬੁੱਧਵਾਰ ਖ਼ੁਦ ਜੋਨ ਸੀ ਦਫ਼ਤਰ ਪੁੱਜ ਕੇ ਜ਼ੋਨਲ ਕਮਿਸ਼ਨਰ ਪੂਨਮਪ੍ਰੀਤ ਕੌਰ ਨੂੰ ਕੌਂਸਲਰਾਂ ਨਾਲ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਜ਼ੋਨਲ ਕਮਿਸ਼ਨਰ ਪੂਨਮਪ੍ਰੀਤ ਕੌਰ ਨੇ ਵਾਰਡ ਅਧੀਨ ਆਉਂਦੇ 18 ਵਾਰਡਾਂ ਵਿੱਚੋਂ 17 ਵਾਰਡਾਂ ਦੇ ਕੌਂਸਲਰਾਂ ਨੂੰ ਮੀਟਿੰਗ ਲਈ ਲਿਖਤੀ ਸੱਦਾ ਭੇਜਿਆ ਸੀ, ਜਿਸ ਵਿੱਚ ਉਨ੍ਹਾਂ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਵਿਧਾਨ ਸਭਾ ਹਲਕਾ ਦੱਖਣੀ ਦੇ ਵਿਧਾਇਕ ਬੀਬੀ ਰਜਿੰਦਰਪਾਲ ਕੌਰ ਛੀਨਾ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਵੀ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਪੱਤਰ ਲਿਖਿਆ ਸੀ, ਪਰ ਜੋਨ ਸੀ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਵਿਧਾਨ ਸਭਾ ਦੱਖਣੀ ਦੇ ਵਾਰਡਾਂ ਦੇ ਕੁਝ ਕੌਂਸਲਰ ਤਾਂ ਮੀਟਿੰਗ ਵਿੱਚ ਹਾਜ਼ਰ ਹੋਏ, ਪਰ ਦੋਨੋਂ ਵਿਧਾਇਕ ਮੀਟਿੰਗ ਵਿੱਚ ਨਹੀਂ ਪੁੱਜੇ।

ਅੱਜ ਨਗਰ ਨਿਗਮ ਜ਼ੋਨ ਸੀ ਅਧੀਨ ਆਉਂਦੇ ਅਠਾਰਾਂ ਵਿਚੋਂ ਸਤਾਰਾਂ ਵਾਰਡਾਂ ਦੇ ਕੌਂਸਲਰਾਂ ਦੀ ਬੁਲਾਈ ਗਈ ਮੀਟਿੰਗ ਵਿੱਚ ਹਾਜ਼ਰ ਕੌਂਸਲਰ ਕੁਲਦੀਪ ਸਿੰਘ ਪਨੇਸਰ ਬਿੱਟਾ ਨੇ ਜ਼ੋਨ ਸੀ ਅਧੀਨ ਆਉਂਦੇ ਇਲਾਕਿਆਂ ਵਿਚ ਉਸਾਰੀ ਅਧੀਨ ਬਿਲਡਿੰਗਾਂ ਅਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਚੁੱਕਿਆ, ਜਿਸ ਤੇ ਜ਼ੋਨਲ ਕਮਿਸ਼ਨਰ ਪੂਨਮਪ੍ਰੀਤ ਕੌਰ ਨੇ ਸਬੰਧਤ ਮਾਮਲਿਆਂ ਦੀ ਤੁਰੰਤ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਅਲਾਵਾ ਕੌਂਸਲਰਾਂ ਵੱਲੋਂ ਜਿੱਥੇ ਆਪਣੇ ਵਾਰਡਾਂ ਨਾਲ ਸਬੰਧਤ ਸਮੱਸਿਆਵਾਂ ਦਾ ਮੁੱਦਾ ਮੀਟਿੰਗ ਚੁੱਕਿਆ, ਉਸ ਦੇ ਨਾਲ ਹੀ ਕੌਂਸਲਰਾਂ ਵੱਲੋਂ ਨਵ ਨਿਯੁਕਤ ਵਿਧਾਇਕਾਂ ਵੱਲੋਂ ਕੌਂਸਲਰ ਕੋਟੇ ਤੇ ਵਿਕਾਸ ਕੰਮਾਂ ਤੇ ਕੀਤੇ ਜਾ ਰਹੇ ਉਦਘਾਟਨਾਂ ਦਾ ਵੀ ਮੁੱਦਾ ਚੁੱਕਿਆ ਖਬਰ ਲਿਖੇ ਜਾਣ ਤਕ ਵੋਟਿੰਗ ਜਾਰੀ ਹੈ।

Share This :

Leave a Reply