ਭਗਤਾ ਭਾਈਕਾ, ਮੀਡੀਆ ਬਿਊਰੋ:
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਸਹਿਬ ਜਾਣ ਤੋਂ ਪਹਿਲਾਂ ਹਲਕਾ ਰਾਮਪੁਰਾ ਫੂਲ ਦੇ ਵਾਸੀਆਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਫੇਰ ਕਿਹਾ ਹਲਕਾ ਰਾਮਪੁਰਾ ਫੂਲ ਨੂੰ ਜਲਦੀ ਤੋਂ ਜਲਦੀ ਨਸ਼ਾ ਮੁਕਤ ਕਰਨ ਲਈ ਸਹਿਯੋਗ ਦਿੱਤਾ ਜਾਵੇ। ਉਹਨਾਂ ਬੀਤੇ ਦਿਨ ਹਲਕੇ ਦੇ ਸਬੰਧਤ ਪੁਲੀਸ ਥਾਣਿਆਂ ਦੇ ਮੁਖੀਆਂ ਨੂੰ ਸੱਦ ਕਿ ਕਿਹਾ ਸੀ ਕਿ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਵਿਅਕਤੀਆਂ ਚੋਰੀਆਂ ਤੇ ਡਕੈਤੀਆਂ ਕਰਨ ਵਾਲਿਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜਿਸ ਦਾ ਅਸਰ ਵੇਖਣ ਨੂੰ ਮਿਲਿਆ ਜਿੱਥੇ ਚੋਰ, ਲੁਟੇਰੇ ਅੰਡਰ ਗਰਾਉਂਡ ਹੋ ਗਏ ਉੱਥੇ ਚਿੱਟਾ ਵੇਚਣ ਵਾਲੇ ਤੇ ਹੋਰ ਨਸ਼ੇ ਦੇ ਤਸਕਰ ਹਲਕਾ ਛੱਡਣ ਦੀਆਂ ਤਿਆਰੀਆਂ ਕਰਨ ਲੱਗੇ। ਇਸ ਮੌਕੇ ਆਪ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿ ਜੋ ਕਿਹਾ ਉਹ ਕਰਕੇ ਵਿਖਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸ਼ਕਰ ਨੂੰ ਛੱਡਾਂਗੇ ਨਹੀਂ ਉਹ ਸਾਡਾ ਭਾਵੇਂ ਕਰੀਬੀ ਹੀ ਕਿਉਂ ਨਾ ਹੋਵੇ ਉਸ ਦੀ ਇਸ ਮਾਮਲੇ ਵਿੱਚ ਕੋਈ ਸੁਣਵਾਈ ਨਹੀਂ ਹੋਵੇਗੀ। ਉਹ ਸਿੱਧਾ ਜੇਲ੍ਹ ਜਾਵੇਗਾ ਹੀ ਜਾਵੇਗਾ।
ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਪਹਿਲਾਂ ਪੁਲਿਸ ਵਾਲੇ ਚੋਰ ਜਾਂ ਨਸ਼ਾ ਤਸਕਰ ਨੂੰ ਫੜਦੇ ਮਗਰੋਂ ਸੀ, ਛੁਡਾਉਣ ਲਈ ਸਾਬਕਾ ਮੰਤਰੀਆਂ ਦਾ ਫੋਨ ਪਹਿਲਾਂ ਆ ਜਾਂਦਾ ਸੀ। ਹੁਣ ਅਜਿਹਾ ਨਹੀਂ ਹੋਵੇਗਾ। ਮੈ ਲੋਕਾਂ ਦਾ ਸੇਵਾਦਾਰ ਹਾਂ ਤੇ ਸੇਵਾਦਾਰ ਬਣਕੇ ਹੀ ਹਲਕੇ ਵਿੱਚ ਵਿਚਰਾਂਗਾ। ਕਿਸੇ ਵੀ ਨਸ਼ਾ ਤਸਕਰ ,ਚੋਰੀ, ਡਕੈਤੀ ਜਾਂ ਝਪਟਮਾਰ ਨੂੰ ਸਿਆਸੀ ਸਹਿ ਨਹੀਂ ਮਿਲੇਗੀ। ਆਮ ਆਦਮੀ ਪਾਰਟੀ ਦਾ ਕੋਈ ਵੀ ਅਹੁਦੇਦਾਰ ਜਾਂ ਵਰਕਰ ਅਜਿਹੇ ਸਮਾਜ ਵਿਰੋਧੀ ਕਿਸੇ ਵੀ ਵਿਅਕਤੀ ਦੀ ਸਿਫਾਰਸ਼ ਨਾ ਕਰਨ ਆਵੇ ਪੁਲਿਸ ਨੂੰ ਇਮਾਨਦਾਰੀ ਨਾਲ ਕੰਮ ਕਰਨ ਦਿੱਤਾ ਜਾਵੇਗਾ । ਜੇਕਰ ਕੋਈ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਅਜਿਹੇ ਤੱਤਾਂ ਨੂੰ ਢਿੱਲ ਦਿੰਦਾ ਫੜਿਆ ਗਿਆ ਉਸ ਵਿਰੁੱਧ ਸਖਤ ਐਕਸ਼ਨ ਲਿਆ ਜਾਵੇਗਾ।