ਬਠਿੰਡਾ, ਮੀਡੀਆ ਬੀਊਰੋ:
ਪੰਜਾਬ ਵਿਚ ਆਪ ਦੀ 16ਵੀਂ ਵਿਧਾਨ ਸਭਾ ਦੀ ਨਵੀਂ ਵਜ਼ਾਰਤ ਵਿਚ 10 ਮੰਤਰੀਆਂ ਨੂੰ ਥਾਂ ਮਿਲੀ ਹੈ। ਪ੍ਰੋ. ਬਲਜਿੰਦਰ ਕੌਰ ਨੂੰ ਇਸ ਵਿਚ ਥਾਂ ਨਹੀਂ ਮਿਲੀ ਜਦਕਿ ਉਹ ਲਗਾਤਾਰ 2 ਵਾਰ ਜਿੱਤ ਕੇ ਤਲਵੰੰਡੀ ਸਾਬੋ ਤੋਂ ਵਿਧਾਇਕ ਬਣੀ ਹੈ। ਕੈਬਨਿਟ ’ਚ ਥਾਂ ਨਾ ਮਿਲਣ ’ਤੇ ਉਹ ਨਾਰਾਜ਼ ਲੱਗ ਰਹੇ ਹਨ। ਉਨ੍ਹਾਂ ਨੇ ਫੇਸਬੁੱਕ ’ਤੇ ਇਕ ਪੋਸਟ ਪਾਈ ਹੈ, ਜਿਸ ਵਿਚ ਉਨ੍ਹਾਂ ਦਾ ਦਰਦ ਸਾਫ਼ ਝਲਕ ਰਿਹਾ ਹੈ। ਇਹ ਪੋਸਟ ਹਿੰਦੀ ਵਿਚ ਪਾਈਆਂ ਦੋ ਲਾਈਨਾਂ ਹਨ, ਜਿਸ ਦੇ ਕਾਫੀ ਡੂੰਘੇ ਅਰਥ ਹਨ।
ਪ੍ਰੋ. ਬਲਜਿੰਦਰ ਕੌਰ ਨੇ ਚਰਚਾ ਵਿਚ ਆਉਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਸਪਸ਼ਟੀਕਰਨ ਦਿੱਤੇ ਬਿਨਾਂ ਹੀ ਫੇਸਬੁੱਕ ਪੋਸਟ ਡਿਲੀਟ ਕਰ ਦਿੱਤੀ ਹੈ।
ਪੋਸਟ ਵਿਚ ਪਾਈ ਤਸਵੀਰ ਵਿਚ ਲਿਖਿਆ ਹੈ, ‘ਜਹਾਂ ਅਪਨੋ ਕੇ ਸਾਹਮਨੇ ਸਫਾਈ ਸਾਬਤ ਕਰਨੀ ਪੜੇ, ਵਹਾਂ ਹਮ ਬੁਰੇ ਹੀ ਠੀਕ ਹੈਂ’।
ਜਨਤਾ ਵੱਲੋਂ ਇਸ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਇਹ ਚਰਚਾ ਜ਼ੋਰਾਂ ’ਤੇ ਚੱਲ ਰਹੀ ਹੈ ਕਿ ਉਹ ਮੰਤਰੀ ਪਦ ਨਾ ਮਿਲਣ ’ਤੇ ਨਾਰਾਜ਼ ਜਾਪਦੇ ਹਨ। ਹਾਲਾਂਕਿ ਇਸ ਦਾ ਸਪਸ਼ਟੀਕਰਨ ਦਾ ਬਲਜਿੰਦਰ ਕੌਰ ਖੁਦ ਹੀ ਦੇ ਸਕਦੇ ਹਨ।