ਫਿਰੋਜ਼ਪੁਰ (ਮੀਡੀਆ ਬਿਊਰੋ): ਬੀਐੱਸਐੱਫ ਸੈਕਟਰ ਫਿਰੋਜ਼ਪੁਰ ਵੱਲੋਂ ਮਿਸ਼ਨ ਫਿੱਟ ਇੰਡੀਆ ਦੇ ਅੰਤਰਗਤ 14 ਕਿਲੋਮੀਟਰ ਦੀ ਦੌੜ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬੀਐੱਸਐੱਫ ਵੱਲੋਂ ਹਰੇਕ ਯੂਨਿਟ ਦੇ 14 ਕਰਮਚਾਰੀਆਂ ਨੇ ਹਿੱਸਾ ਲਿਆ ਅਤੇ ਇਸ ਦੌੜ ਦਾ 14 ਬਟਾਲੀਅਨ ਦੇ ਬਾਹਰ ਜਾਣ ਵਾਲੇ ਜਵਾਨਾਂ ਨੂੰ ਵਧਾਈ ਦੇਣ ਨੂੰ ਵੀ ਸਮਰਪਿਤ ਕੀਤਾ ਗਿਆ। ਜਾਣਕਾਰੀ ਅਨੁਸਾਰ ਉਕਤ ਦੌੜ ਐੱਚਐੱਚਕਿੳ ਬੀਐੱਸਐੱਫ ਫਿਰੋਜ਼ਪੁਰ ਕੈਂਪ ਤੋਂ ਸ਼ੁਰੂ ਹੋਈ, ਜੋ ਕਿ ਜੇਸੀਪੀ ਹੁਸੈਨੀਵਾਲਾ ਵਿਚ ਸਮਾਪਤ ਹੋਈ।
ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਲੋਕਾਂ ਨੂੰ ਸਿਹਤਮੰਦ ਰਹਿਣ ਅਤੇ ਕੋਵਿਡ 19 ਤੋਂ ਬਚਾਅ ਦੇ ਲਈ ਸੰਦੇਸ਼ ਦਿੱਤਾ ਅਤੇ ਮਿਸ਼ਨ ਫਿੱਟ ਇੰਡੀਆ ਨੂੰ ਪ੍ਰਰਾਪਤ ਕਰਨ ਕਰਨ ਲਈ ਪੇ੍ਰਿਤ ਕੀਤਾ। ਇਸ ਦੌਰਾਨ ਹੁਸੈਨੀਵਾਲਾ ਵਿਚ ਆਯੋਜਿਤ ਸਮਾਰੋਹ ਵਿਚ ਬਿ੍ਗੇਡੀਅਰ ਸੁਰਿੰਦਰ ਮਹਿਤਾ ਬੀਐੱਸਐੱਫ ਸੇਵਾਮੁਕਤ ਡੀਆਈਜੀ ਬੀਐੱਸਐੱਫ ਫਿਰੋਜ਼ਪੁਰ ਨੇ ਜਵਾਨਾਂ ਨੂੰ ਸੰਬੋਧਨ ਕੀਤਾ।