ਫ਼ਿਰੋਜ਼ਪੁਰ (ਮੀਡੀਆ ਬਿਊਰੋ) ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਫਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਨਵੀਨਰ ਹਰਭਗਵਾਨ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਾਂਝਾ ਫਰੰਟ ਵਿੱਚ ਸ਼ਾਮਲ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ ਆਉਣ ਵਾਲੇ ਸੰਘਰਸ਼ ਤੇ ਵਿਚਾਰ ਚਰਚਾ ਕੀਤੀ । ਮੀਟਿੰਗ ਵਿੱਚ 11 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਰੈਲੀ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਕਨਵੀਨਰਜ਼ ਕ੍ਰਿਸ਼ਨ ਚੰਦ ਜਾਗੋਵਾਲੀਆ, ਰਾਮ ਪ੍ਰਸ਼ਾਦ ਤੋ ਇਲਾਵਾ ਪ੍ਰਵੀਨ ਕੁਮਾਰ ਪੰਜਾਬ ਸੁਬਾਰਡੀਨੇਟ ਦੇ ਜਨਰਲ ਸਕੱਤਰ, ਅਜੀਤ ਸਿੰਘ ਸੋਢੀ ਜਨਰਲ ਸਕੱਤਰ ਪੈਨਸ਼ਨਰ ਯੂਨੀਅਨ, ਸ਼ਿੰਗਾਰ ਚੰਦ, ਜਗਤਾਰ ਸਿੰਘ, ਹਕੂਮਤ ਰਾਏ, ਤਰਸੇਮ ਸਿੰਘ ਬੇਦੀ, ਮਲਕੀਤ ਸਿੰਘ ਪਾਸੀ, ਦੇਵਰਾਜ ਨਰੋਲਾ, ਜਸਪਾਲ ਸਿੰਘ, ਬਲਵੀਰ ਸਿੰਘ ਗੋਖੀਵਾਲਾ, ਸਵਰਨ ਸਿੰਘ, ਕੇਵਲ ਸਿੰਘ, ਤਰਸੇਮ ਬੇਦੀ ਆਦਿ ਬੁਲਾਰਿਆ ਨੇ ਦੱਸਿਆ ਕਿ ਕੈਪਟਨ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀਆਂ ਅਤੇ 6ਵੇਂ ਤਨਖਾਹ ਕਮਿਸ਼ਨ ਦੀਆਂ ਅੱਤ ਦੋਖੀ ਸਿਫਾਰਸ਼ਾਂ/ਮੰਤਰੀ ਮੰਡਲ ਦੇ ਮਾਰੂ ਫੈਸਲਿਆਂ ਵਿਰੁੱਧ ਵੱਡੇ ਸ਼ੰਘਰਸ ਕਰਨ ਦੇ ਫੈਸਲੇ ਕੀਤੇ ਗਏ।
ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਨਹੀ ਦੇ ਰਹੀ ਜਿਸ ਕਾਰਨ ਮੁਲਾਜ਼ਮ ਵਰਗ ਵਿਚ ਰੋਸ ਦੀ ਲਹਿਰ ਦੋੜ ਗਈ ਹੈ ਅਤੇ ਹਰ ਮੁਲਾਜ਼ਮ ਸੜਕਾਂ ਤੇ ਰੁਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੂਹ ਸਾਂਝਾ ਮੁਲਾਜ਼ਮ ਵੱਲੋਂ 11 ਸਤੰਬਰ ਦੀ ਚੰਡੀਗੜ੍ਹ ਵਿਖੇ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ ਐਕਸ਼ਨ ਕੀਤੇ ਜਾਣਗੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀ ਮੰਨਦੀ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਕਿ ਪੇ-ਕਮਿਸ਼ਨ ਵਿਚ ਸੋਧ ਕਰਕੇ ਰਲੀਜ ਕਰਨਾ, ਡੀਏ ਦੀਆਂ ਕਿਸ਼ਤਾਂ ਰਲੀਜ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਮੈਡੀਕਲ ਭੱਤਾ 2 ਹਜ਼ਾਰ ਰੁਪਏ ਮਹੀਨਾ ਕਰਨ, ਕੱਚੇ ਮੁਲਾਜਮ ਪੱਕੇ ਕਰਨਾਂ ਆਦਿ ਮੰਗਾਂ ਨੂੰ ਜਲਦੀ ਪੂਰੀਆਂ ਕੀਤੀਆ ਜਾਣ।