ਉਮੀਦਵਾਰ ਤੇ ਸਾਬਕਾ ਮੰਤਰੀ ਦੇ ਛੋਟੇ ਭਰਾ ਦੇ ਘਰ ਮਾਰਿਆ ਛਾਪਾ
ਮੋਹਾਲੀ, ਮੀਡੀਆ ਬਿਊਰੋ: ਮੋਹਾਲੀ ਦੇ ਮੇਅਰ (Mohali Mayor) ਅਮਰਜੀਤ ਸਿੰਘ ਜੀਤੀ ਸਿੱਧੂ ਦੇ ਘਰ ਦੇਰ ਰਾਤ ਇਕ ਵਜੇ ਦੇ ਕਰੀਬ ਚੋਣ ਕਮਿਸ਼ਨ ਤੇ ਐਕਸਾਈਜ਼ ਵਿਭਾਗ ਦੀਆਂ ਟੀਮਾਂ ਨੇ ਰੇਡ ਕਰ ਦਿੱਤੀ। ਇਸ ਦੌਰਾਨ ਭਾਰੀ ਪੁਲਿਸ ਬਲ ਤਾਇਨਾਤ ਰਿਹਾ ਤੇ ਕਈ ਘੰਟੇ ਚੱਲੀ ਚੈਕਿੰਗ ਦੌਰਾਨ ਕੋਈ ਖ਼ਾਸ ਜਾਂ ਇਤਰਾਜ਼ਯੋਗ ਸਾਮਾਨ ਪ੍ਰਾਪਤ ਹੋਣ ਦੇ ਵੇਰਵੇ ਨਹੀਂ ਮਿਲੇ। ਪਤਾ ਚੱਲਿਆ ਹੈ ਕਿ ਚੋਣ ਕਮਿਸ਼ਨ ਨੂੰ ਸ਼ਿਕਾਇਤ ਮਿਲੀ ਸੀ ਕਿ ਚੋਣਾਂ ਦੌਰਾਨ ਸ਼ਰਾਬ ਵੰਡਣ ਦੀ ਕਾਰਵਾਈ ਹੋਣ ਦਾ ਖ਼ਦਸ਼ਾ ਹੈ ਜਿਸ ਕਰਕੇ ਸਬੰਧਤ ਵਿਭਾਗ ਮੁਸਤੈਦ ਹੋ ਗਏ।
ਇੱਥੇ ਇਹ ਦੱਸਣਯੋਗ ਹੈ ਕਿ ਜੀਤੀ ਸਿੱਧੂ ਕਾਂਗਰਸੀ ਉਮੀਦਵਾਰ ਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਹਨ ਤੇ ਉਨ੍ਹਾਂ ਨੇ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆਂ 2 ਵਜੇ ਪ੍ਰੈੱਸ ਕਾਨਫ਼ਰੰਸ ਕਰ ਕੇ ਇਸ ਬਾਰੇ ਸਥਿਤੀ ਸਪੱਸ਼ਟ ਕਰਨ ਦਾ ਐਲਾਨ ਕਰ ਦਿੱਤਾ ਹੈ।