2 ਔਰਤਾਂ ਦੀ ਮੌਤ
ਜ਼ੀਰਕਪੁਰ, ਮੀਡੀਆ ਬਿਊਰੋ:
ਜ਼ੀਰਕਪੁਰ-ਪਟਿਆਲਾ ਸੜਕ ‘ਤੇ ਪੈਂਦੇ ਪਿੰਡ ਰਾਮਪੁਰ ਕਲਾਂ ਨੇੜੇ ਇੱਕ ਨਿਰਮਾਣ ਅਧੀਨ ਸ਼ੈੱਡ ਢਹਿ-ਢੇਰੀ ਹੋ ਗਈ। ਮੰਗਲਵਾਰ 11 ਵਜੇ ਦੇ ਕਰੀਬ ਜਿਸ ਵੇਲੇ ਇਹ ਸ਼ੈੱਡ ਡਿੱਗੀ ਉਸ ਵੇਲੇ ਇਸ ਸ਼ੈਡ ਦੇ ਨਿਰਮਾਣ ਵਿੱਚ 30 ਦੇ ਕਰੀਬ ਲੇਬਰ ਲੱਗੀ ਹੋਈ ਸੀ ਜਿਨ੍ਹਾਂ ਵਿੱਚੋ ਕੁੱਝ ਵਿਅਕਤੀ ਕਰੀਬ 40 ਫੁੱਟ ਉੱਪਰ ਸ਼ੈਡ ਦੀਆਂ ਚਾਦਰਾਂ ਪਾਉਣ ਦਾ ਕੰਮ ਕਰ ਰਹੇ ਸੀ ਤੇ ਕੁੱਝ ਲੇਬਰ ਥੱਲੇ ਫ਼ਰਸ਼ ਪਾਉਣ ਦਾ ਕੰਮ ਕਰ ਰਹੀ ਸੀ। ਇਸ ਘਟਨਾ ਵਿੱਚ 4 ਦੇ ਕਰੀਬ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਇਲਾਜ ਲਈ ਜੀਐਮਸੀਐਚ ਸੈਕਟਰ 32 ਹਸਪਤਾਲ ਚੰਡੀਗੜ੍ਹ ਭੇਜ ਦਿੱਤਾ ਗਿਆ। ਇਸ ਦੌਰਾਨ ਗੰਭੀਰ ਜ਼ਖਮੀ ਹੋਈਆਂ ਔਰਤਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਕਰੀਬ 30 ਮਜ਼ਦੂਰ ਕੰਮ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਟਾਇਰ ਫੈਕਟਰੀ ਲਈ ਲੋਹੇ ਦੇ ਸ਼ੈੱਡ ਲਗਾਏ ਜਾ ਰਹੇ ਸੀ। ਹੁਣ ਤਕ ਇਕ ਜ਼ਖ਼ਮੀ ਦੀ ਪਛਾਣ ਹੋ ਗਈ ਹੈ ਜਿਸ ਦਾ ਨਾਂ ਜਨਕ ਹੈ।
ਇੱਥੇ ਕੰਮ ਕਰਦੇ ਮਜ਼ਦੂਰ ਬਿੰਦਰ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 11 ਵਜੇ ਦੇ ਕਰੀਬ ਵਾਪਰਿਆ। ਮਜ਼ਦੂਰ ਨੇ ਚਾਹ ਪੀਤੀ ਤੇ ਜਦੋਂ ਉਹ ਸ਼ੈੱਡ ਵਿਛਾਉਣ ਲਈ ਉੱਪਰ ਚੜ੍ਹਿਆ ਤਾਂ ਸ਼ੈੱਡ ਲੋਹੇ ਦੇ ਐਂਗਲ ਨਾਲ ਹੇਠਾਂ ਡਿੱਗ ਗਈ। ਲੋਹੇ ਦੇ ਐਂਗਲ ਤੇ ਸ਼ੈੱਡ ਹੇਠਾਂ ਕੰਮ ਕਰ ਰਹੇ ਮਜ਼ਦੂਰਾਂ ‘ਤੇ ਡਿੱਗ ਗਏ। ਇਸ ਫੈਕਟਰੀ ਲਈ ਸ਼ੈੱਡ ਬਣਾਉਣ ਦਾ ਠੇਕਾ ਰਾਜਸਥਾਨ ਦੇ ਇਕ ਠੇਕੇਦਾਰ ਬਲਵਿੰਦਰ ਸਿੰਘ ਨੂੰ ਦਿੱਤਾ ਗਿਆ ਹੈ ਜਦੋਂਕਿ ਫਲੋਰਿੰਗ ਤੇ ਹੋਰ ਕੰਮ ਦਾ ਠੇਕਾ ਕਿਸੇ ਹੋਰ ਠੇਕੇਦਾਰ ਕੋਲ ਹੈ।