ਮੋਹਾਲੀ, ਮੀਡੀਆ ਬਿਊਰੋ: NDPS ਕੇਸ ‘ਚ ਫਸੇ ਅਕਾਲੀ ਨੇਤਾ ਬਿਕਰਮਜੀਤ ਮਜੀਠੀਆ ਮੋਹਾਲੀ ਕੋਰਟ ‘ਚ ਪੇਸ਼ ਹੋਏ ਹਨ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਚੜ੍ਹਦੀਕਲਾ ‘ਚ ਹਨ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਸਾਰੇ ਕੰਮ ਕਰ ਰਹੇ ਹਨ।
ਇਸ ਤੋਂ ਇਲਾਵਾ ਐਗਜ਼ਿਟ ਪੋਲ ‘ਤੇ ਗੱਲ ਕਰਦਿਆਂ ਅਕਾਲੀ ਨੇਤਾ ਮਜੀਠੀਆ ਨੇ ਕਿਹਾ ਕਿ ਪਿਛਲੀ ਵਾਰ ਵੀ ਆਪ ਨੂੰ 100 ਸੀਟਾਂ ਮਿਲ ਰਹੀਆਂ ਸਨ, ਪਰ ਹੋਇਆ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਕਾਨੂੰਨ ‘ਤੇ ਪੂਰਾ ਭਰੋਸਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਅਕਾਲੀ ਨੇਤਾ ਬਿਕਰਮਜੀਤ ਮਜੀਠੀਆ 22 ਮਾਰਚ ਤਕ ਨਿਆਂਇਕ ਹਿਰਾਸਤ ‘ਚ ਰਹਿਣਗੇ। ਉਨ੍ਹਾਂ ਦੀ 22 ਮਾਰਚ ਤਕ ਮਜੀਠੀਆ ਦੀ ਰਿਮਾਂਡ ਵਧ ਗਈ ਹੈ।