ਮਗਨਰੇਗਾ ਮਜ਼ਦੂਰਾਂ ਦੀਆਂ ਹੱਕੀਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇੱਥੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਨੇ ਸਾਂਝੇ ਤੌਰ ਤੇ ਮਗਨਰੇਗਾ ਮਜ਼ਦੂਰਾਂ ਦੀਆਂ ਹੱਕੀਂ ਮੰਗਾਂ ਸਬੰਧੀ ਕੇਂਦਰੀ ਪੇਂਡੂ ਵਿਕਾਸ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਨਾਂਅ ਐਸ.ਡੀ.ਐਮ ਖੰਨਾ ਨੂੰ ਮੰਗ ਪੱਤਰ ਸੌਂਪਿਆ, ਜੋ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਦਫਤਰ ਸੁਪਰਡੈਂਟ ਹਰਵਿੰਦਰ ਕੌਰ ਨੇ ਲਿਆ। ਇਸ ਮੌਕੇ ਬਲਬੀਰ ਸਿੰਘ ਸੁਹਾਵੀ, ਹਰਬੰਸ ਸਿੰਘ ਮੋਹਨਪੁਰ ਅਤੇ ਰਾਜਿੰਦਰ ਸਿੰਘ ਚੀਮਾ ਨੇ ਮੰਗ ਕੀਤੀ ਕਿ ਮਗਨਰੇਗਾ ਵਿਚ ਕੀਤੇ ਕੰਮ ਸਬੰਧੀ ਉਜਰਤਾਂ ਦਾ ਭੁਗਤਾਨ, ਅਨੁਸੂਚਿਤ ਜਾਤੀਆਂ, ਕਬੀਲਿਆਂ ਤੇ ਵੱਖ-ਵੱਖ ਸ਼੍ਰੇਣੀ ਵੰਡ ਕਰਨ ਸਬੰਧੀ ਜਾਰੀ ਕੀਤੀ ਐਵਾਇਜ਼ਰੀ ਤੁਰੰਤ ਵਾਪਸ ਲਈ ਜਾਵੇ।

ਇਸ ਮੌਕੇ ਗੁਰਮੀਤ ਸਿੰਘ, ਹਰਦਮ ਸਿੰਘ ਅਤੇ ਅਮਰ ਸਿੰਘ ਭੱਟੀਆ ਨੇ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਜਾਤਾਂ, ਧਰਮਾਂ ਵਿਚ ਨਾ ਵੰਡ ਕੇ ਕੰਮ ਦਿੱਤਾ ਜਾਵੇ, ਹਰ ਬਲਾਕ-ਪਿੰਡ ਅੰਦਰ ਬਰਾਬਰ ਕੰਮ ਬਰਾਬਰ ਉਜਰਤ ਦਿੱਤੀ ਜਾਵੇ, ਵੱਧਦੀ ਮਹਿੰਗਾਈ ਨੂੰ ਧਿਆਨ ਵਿਚ ਰੱਖਦਿਆਂ ਮਗਨਰੇਗਾ ਲਈ ਵਧੇਰੇ ਫ਼ੰਡ ਦਿੱਤਾ ਜਾਵੇ, 200 ਦਿਨ ਕੰਮ ਦਿੱਤਾ ਜਾਵੇ, ਘੱਟੋਂ-ਘੱਟ 600 ਰੁਪਏ ਦਿਹਾੜੀ ਦਿੱਤੀ ਜਾਵੇ, ਭ੍ਰਿਸ਼ਟਾਚਾਰ ਤੇ ਸਖ਼ਤੀ ਨਾਲ ਰੋਕ ਲਾਈ ਜਾਵੇ ਆਦਿ।

Share This :

Leave a Reply