ਲੁਧਿਆਣਾ ਬੰਬ ਧਮਾਕਾ : ਵਾਰਦਾਤ ਤੋਂ ਪਹਿਲਾਂ ਗਗਨਦੀਪ ਨਾਲ ਗੱਲ ਕਰਨ ਵਾਲੀ ਕਾਂਸਟੇਬਲ ਔਰਤ ਹਿਰਾਸਤ ‘ਚ

ਲੁਧਿਆਣਾ (ਮੀਡੀਆ ਬਿਊਰੋ) : ਲੁਧਿਆਣਾ ਬੰਬ ਧਮਾਕਾ ਮਾਮਲੇ ‘ਚ ਪੁਲਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਕ ਕਾਂਸਟੇਬਲ ਔਰਤ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਉਕਤ ਕਾਂਸਟੇਬਲ ਔਰਤ ਮ੍ਰਿਤਕ ਗਗਨਦੀਪ ਦੀ ਦੋਸਤ ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕਾਂਸਟੇਬਲ ਔਰਤ ਲੁਧਿਆਣਾ ਦੇ ਇਕ ਐੱਸ. ਐੱਸ. ਪੀ. ਰੈਂਕ ਦੇ ਅਧਿਕਾਰੀ ਦੇ ਦਫ਼ਤਰ ‘ਚ ਤਾਇਨਾਤ ਸੀ। ਉਸ ਦੇ ਗਗਨਦੀਪ ਦੇ ਨਾਲ ਲਿੰਕ ਸਨ ਅਤੇ ਵਾਰਦਾਤ ਤੋਂ ਪਹਿਲਾਂ ਉਸ ਨੇ ਗਗਨਦੀਪ ਨਾਲ ਗੱਲ ਵੀ ਕੀਤੀ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਸ ਵੱਲੋਂ ਗਗਨਦੀਪ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਅਹਿਮ ਖ਼ੁਲਾਸੇ ਕੀਤੇ ਹਨ।

ਬੰਬ ਧਮਾਕਾ ਮਾਮਲੇ ‘ਚ ਏਜੰਸੀਆਂ ਅਤੇ ਪੁਲਸ ਵੱਲੋਂ ਸੈਂਟਰਲ ਜੇਲ੍ਹ ਤੋਂ 2 ਲੋਕਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ। ਪਤਾ ਲੱਗਿਆ ਹੈ ਕਿ ਬੰਬ ਧਮਾਕੇ ਦੀ ਪਲਾਨਿੰਗ ਜੇਲ੍ਹ ਅੰਦਰ ਤਿਆਰ ਹੋਈ ਸੀ, ਜਿਸ ਨੂੰ ਗਗਨਦੀਪ ਨੇ ਜੇਲ੍ਹ ‘ਚੋਂ ਬਾਹਰ ਆ ਕੇ ਅੰਜਾਮ ਦਿੱਤਾ। ਹੁਣ ਪੁਲਸ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਗਏ ਰਣਜੀਤ ਬਾਬਾ ਅਤੇ ਇਕ ਹੋਰ ਵਿਅਕਤੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਇਹ ਦੋਵੇ ਦੋਸ਼ੀ ਗਗਨਦੀਪ ਦੇ ਕਾਫੀ ਨਜ਼ਦੀਕੀ ਸਨ ਅਤੇ ਉਨ੍ਹਾਂ ਦੇ ਪਾਕਿਸਤਾਨ ਨਾਲ ਵੀ ਲਿੰਕ ਹਨ। ਸੂਤਰਾਂ ਦੀ ਮੰਨੀਏ ਤਾਂ ਦੋਵੇਂ ਨਸ਼ਾ ਤਸਕਰੀ ਦਾ ਵੱਡਾ ਰੈਕਟ ਚਲਾ ਰਹੇ ਸਨ। ਗਗਨਦੀਪ ਦੇ ਜੇਲ੍ਹ ਜਾਣ ‘ਤੇ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ।

Share This :

Leave a Reply