ਜੇਐੱਨਐੱਨ, ਲੁਧਿਆਣਾ : ਲੁਧਿਆਣਾ ਬੰਬ ਧਮਾਕੇ ਦੀਆਂ ਉਜਾਗਰ ਹੋਈਆਂ ਪਰਤਾਂ ਵਿਚਕਾਰ ਹੁਣ ਸਿੱਖ ਫਾਰ ਜਸਟਿਸ (SFJ) ਦੀ ਚੋਣ ਯੋਜਨਾ ਵੀ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਅੱਤਵਾਦੀ ਸੰਗਠਨ ਪੰਜਾਬ ਚੋਣਾਂ ਦੌਰਾਨ ਵੀਆਈਪੀ ਨੇਤਾਵਾਂ ਦੀਆਂ ਰੈਲੀਆਂ ‘ਤੇ ਹਮਲਾ ਕਰਕੇ ਪੰਜਾਬ ‘ਚ ਦਹਿਸ਼ਤ ਫੈਲਾਉਣਾ ਚਾਹੁੰਦਾ ਸੀ। ਇਸਦੇ ਲਈ ਉਸਦੇ ਸਲੀਪਰ ਸੈੱਲ ਵੀ ਲਗਾਤਾਰ ਡਾਟਾ ਇੱਕਠਾ ਕਰ ਰਹੇ ਸਨ।
ਸੂਤਰਾਂ ਮੁਤਾਬਕ ਜਾਂਚ ਏਜੰਸੀਆਂ ਦੇ ਮੁਤਾਬਕ ਮੁਲਜ਼ਮ ਗਗਨਦੀਪ ਸਿੰਘ ਨੂੰ 4 ਦਸੰਬਰ ਨੂੰ ਖੰਨਾ ‘ਚ ਸੁਖਬੀਰ ਬਾਦਲ ਦੀ ਰੈਲੀ ਤੋਂ ਪਹਿਲਾਂ ਅਤੇ ਉਸ ਦੌਰਾਨ ਜੀਟੀਬੀ ਮਾਰਕੀਟ ਨੇੜੇ ਸਥਿਤ ਰੈਸਟ ਹਾਊਸ ਮਾਰਕੀਟ ਦੀ ਰੈਲੀ ਵਾਲੀ ਥਾਂ ‘ਤੇ ਦੇਖਿਆ ਗਿਆ ਸੀ।
ਇਸ ਮਾਮਲੇ ਵਿਚ ਉਹ ਇਧਰ-ਉਧਰ ਘੁੰਮ ਕੇ ਰੈਲੀ ਵਿਚ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਮਿਲ ਰਿਹਾ ਸੀ। ਏਜੰਸੀਆਂ ਨੂੰ ਸ਼ੱਕ ਹੈ ਕਿ ਗਗਨਦੀਪ SFJ ਦੀ ਕਿਸੇ ਵੱਡੀ ਯੋਜਨਾ ਦੇ ਹਿੱਸੇ ਵਜੋਂ ਰੈਲੀ ਦੌਰਾਨ ਸੁਰੱਖਿਆ ਘੇਰੇ ਦਾ ਮੁਲਾਂਕਣ ਕਰ ਰਿਹਾ ਸੀ। ਇਸ ਦੇ ਮੱਦੇਨਜ਼ਰ ਏਜੰਸੀਆਂ ਨੇ ਪੰਜਾਬ ਪੁਲਿਸ ਅਤੇ ਵੀਆਈਪੀ ਸੁਰੱਖਿਆ ਵਿਚ ਲੱਗੀਆਂ ਏਜੰਸੀਆਂ ਨੂੰ ਵੀ ਚੌਕਸ ਕਰ ਦਿੱਤਾ ਹੈ।
ਸੁਖਬੀਰ ਦੀ ਰੈਲੀ ‘ਚ ਕਮਲਜੀਤ ਕੌਰ ਡਿਊਟੀ ‘ਤੇ ਸੀ
ਦੱਸਿਆ ਜਾਂਦਾ ਹੈ ਕਿ ਸੁਖਬੀਰ ਬਾਦਲ ਦੀ ਖੰਨਾ ਰੈਲੀ ਦੌਰਾਨ ਗਗਨਦੀਪ ਦੀ ਮਹਿਲਾ ਦੋਸਤ ਕਾਂਸਟੇਬਲ ਕਮਲਜੀਤ ਕੌਰ ਵੀ ਡਿਊਟੀ ‘ਤੇ ਸੀ। ਦੱਸਿਆ ਜਾਂਦਾ ਹੈ ਕਿ ਦਫ਼ਤਰ ਵਿਚ ਡਿਊਟੀ ਹੋਣ ਕਾਰਨ ਕਮਲਜੀਤ ਨੂੰ ਅਕਸਰ ਵੀਆਈਪੀ ਡਿਊਟੀ ਲਈ ਭੇਜਿਆ ਜਾਂਦਾ ਸੀ। ਕਮਲਜੀਤ ਦੇ ਗਗਨਦੀਪ ਨਾਲ ਸਬੰਧਾਂ ਦੇ ਖੁਲਾਸੇ ਤੋਂ ਬਾਅਦ ਹੁਣ ਵੀਆਈਪੀ ਸੁਰੱਖਿਆ ‘ਚ ਡਿਊਟੀ ਨੂੰ ਲੈ ਕੇ ਪੰਜਾਬ ਪੁਲਿਸ ਦੀਆਂ ਚਿੰਤਾਵਾਂ ਵਧ ਸਕਦੀਆਂ ਹਨ।