ਗੜ੍ਹਸ਼ੰਕਰ ਦੇ ਸਾਬਕਾ ਫ਼ੌਜੀ ਦੀ ਨਿਕਲੀ ਲੌਟਰੀ

ਬਣਿਆ ਕਰੋੜਪਤੀ, ਪਰਿਵਾਰ ‘ਚ ਖੁਸ਼ੀ ਦਾ ਮਾਹੌਲ

ਗੜ੍ਹਸ਼ੰਕਰ, ਮੀਡੀਆ ਬਿਊਰੋ:

ਗੜ੍ਹਸ਼ੰਕਰ ਸ਼ਹਿਰ ਨਾਲ ਸਬੰਧਤ ਇਕ ਵਿਅਕਤੀ ਦੀ 2 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਟਰੀ ਵਿਕਰੇਤਾ ਦਿਆਲ ਲਾਟਰੀ ਨੇੜੇ ਕੋਰਟ ਕੰਪਲੈਕਸ ਗੜ੍ਹਸ਼ੰਕਰ ਦੇ ਮਾਲਕ ਪਰਮਜੀਤ ਸਿੰਘ ਦਿਆਲ ਨੇ ਦੱਸਿਆ ਕਿ ਉਨ੍ਹਾਂ ਕੋਲ ਚਮਨ ਲਾਲ ਪੁੱਤਰ ਗੁਰਦੇਵ ਚੰਦ ਵਾਸੀ ਵਾਰਡ ਨੰਬਰ 8 ਗੜ੍ਹਸ਼ੰਕਰ ਨੇ ਇਕ ਹਫਤਾ ਪਹਿਲਾਂ 2 ਕਰੋੜ ਰੁਪਏ ਦੀ ਮਹੀਨਾਵਾਰ ਲਾਟਰੀ ਦੀ ਟਿਕਟ ਖਰੀਦੀ ਸੀ।

ਦਿਆਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਪਹਿਲਾ ਨਵਾਂ ਮਹੀਨਾਵਾਰ ਡਰਾਅ ਸ਼ੁਰੂ ਕੀਤਾ ਗਿਆ ਸੀ ਜਿਸ ਤਹਿਤ ਪਹਿਲੇ ਡਰਾਅ ਦਾ ਪਹਿਲਾ ਇਨਾਮ ਗੜ੍ਹਸ਼ੰਕਰ ਦੇ ਚਮਨ ਲਾਲ ਦਾ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ ਜਦ ਸ਼ਨਿੱਚਰਵਾਰ ਸ਼ਾਮ ਨੂੰ 7 ਵਜੇ ਉਨ੍ਹਾਂ ਵੱਲੋਂ ਚਮਨ ਲਾਲ ਨੂੰ ਇਸ ਸਬੰਧੀ ਫੋਨ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਸਾਡੇ ਨਾਲ ਮਜ਼ਾਕ ਕਰ ਰਹੇ ਹੋ। ਇਸ ਸਬੰਧੀ ਚਮਨ ਲਾਲ ਦੇ ਪਰਿਵਾਰਕ ਮੈਂਬਰਾਂ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ ਅਤੇ ਇਕ ਦੂਸਰੇ ਦਾ ਮੂੰਹ ਮਿੱਠਾ ਕਰਾ ਕੇ ਖੁਸ਼ੀ ਮਨਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਚਮਨ ਲਾਲ ਸੇਵਾਮੁਕਤ ਫ਼ੌਜੀ ਹਨ।

Share This :

Leave a Reply