ਲੰਡਨ: ਭਾਰਤੀ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਹਾਈ ਕੋਰਟ ਵੱਲੋਂ ਦੀਵਾਲੀਆ ਕਰਾਰ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਭਾਰਤ ਵਿੱਚੋਂ ਬੈਂਕਾਂ ਤੋਂ ਹਜਾਰਾਂ ਕਰੋੜ ਰੁਪਏ ਦਾ ਕਰਜਾ ਲੈ ਕੇ ਯੂਕੇ ਭੱਜੇ ਕਾਰੋਬਾਰੀ ਵਿਜੇ ਮਾਲਿਆ ਨੂੰ ਸੋਮਵਾਰ ਨੂੰ ਲੰਡਨ ਹਾਈ ਕੋਰਟ ਨੇ ਦੀਵਾਲੀਆ ਘੋਸ਼ਿਤ ਕੀਤਾ ਹੈ। ਇਸ ਮਾਮਲੇ ਵਿੱਚ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਿੱਚ ਬੈਂਕਾਂ ਦੇ ਸੰਗਠਨ ਨੂੰ ਵਿਜੇ ਮਾਲਿਆ ਕੋਲੋਂ ਕਰਜ਼ਾ ਵਾਪਸ ਲੈਣ ਦੀ ਉਮੀਦ ਬਣੀ ਹੈ। ਲੰਡਨ ਹਾਈ ਕੋਰਟ ਦੇ ਇਜ ਫੈਸਲੇ ਨਾਲ ਮਾਲਿਆ ਦੀ ਜਾਇਦਾਦ ਜ਼ਬਤ ਕਰਨ ਲਈ ਰਸਤੇ ਖੁੱਲ੍ਹੇ ਹਨ।

ਜਦਕਿ ਮਾਲਿਆ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਆਦੇਸ਼ ਦੇ ਖਿਲਾਫ ਅਪੀਲ ਕਰੇਗਾ, ਪਰ ਉਸਨੂੰ ਇਸ ਦੀ ਇਜਾਜ਼ਤ ਤੋਂ ਇਨਕਾਰ ਕਰ ਦਿੱਤਾ ਗਿਆ। ਚੀਫ਼ ਇਨਸੋਲਵੈਂਸੀਜ਼ ਐਂਡ ਕੰਪਨੀਜ਼ ਕੋਰਟ (ਆਈ ਸੀ ਸੀ) ਦੇ ਜੱਜ ਮਾਈਕਲ ਬ੍ਰਿਗਜ਼ ਨੇ ਹਾਈ ਕੋਰਟ ਦੇ ਚਾਂਸਰੀ ਡਿਵੀਜ਼ਨ ਦੀ ਵਰਚੁਅਲ ਸੁਣਵਾਈ ਦੌਰਾਨ ਆਪਣੇ ਫੈਸਲੇ ਵਿੱਚ ਮਾਲਿਆ ਨੂੰ ਦੀਵਾਲੀਆ ਘੋਸ਼ਿਤ ਕੀਤਾ। ਇਸ ਦੌਰਾਨ ਦੋਵੇ ਧਿਰਾਂ ਨੇ ਪਿਛਲੇ ਸਾਲ ਦਾਖਲ ਕੀਤੀ ਪਟੀਸ਼ਨ ਪਟੀਸ਼ਨ ਵਿਚ ਸੋਧ ਕਰਨ ਤੋਂ ਬਾਅਦ ਇਸ ਕੇਸ ਵਿੱਚ ਆਪਣੀਆਂ ਅੰਤਿਮ ਦਲੀਲਾਂ ਦਿੱਤੀਆਂ ਸਨ।

ਐੱਸ ਬੀ ਆਈ ਦੀ ਅਗਵਾਈ ਵਾਲੇ ਭਾਰਤੀ ਬੈਂਕਾਂ ਦੇ ਸਮੂਹ ਵਿੱਚ ਬੈਂਕ ਆਫ ਬੜੌਦਾ, ਕਾਰਪੋਰੇਸ਼ਨ ਬੈਂਕ, ਫੈਡਰਲ ਬੈਂਕ ਲਿਮਟਿਡ, ਆਈ ਡੀ ਬੀ ਆਈ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਜੰਮੂ ਐਂਡ ਕਸ਼ਮੀਰ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਮੈਸੂਰ, ਯੂਕੋ ਬੈਂਕ, ਯੂਨਾਈਟਿਡ ਬੈਂਕ ਆਫ਼ ਇੰਡੀਆ ਅਤੇ ਜੇ ਐਮ ਵਿੱਤੀ ਸੰਪਤੀ ਮੁੜ ਨਿਰਮਾਣ ਸਹਿ ਪ੍ਰਾਈਵੇਟ ਲਿਮਟਡ ਆਦਿ ਸ਼ਾਮਲ ਹਨ। ਭਾਰਤੀ ਕਾਰੋਬਾਰੀ ਵਿਜੇ ਮਾਲਿਆ ‘ਤੇ ਕਿੰਗਫਿਸ਼ਰ ਏਅਰ ਲਾਈਨਜ਼ ਨਾਲ ਸਬੰਧਤ 9,000 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੀ ਜਾਣਬੁੱਝ ਕੇ ਅਦਾਇਗੀ ਨਾ ਕਰਨ ਦੇ ਦੋਸ਼ ਹਨ।

Share This :

Leave a Reply