ਖੰਨਾ(ਪਰਮਜੀਤ ਸਿੰਘ ਧੀਮਾਨ) –ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਖੰਨਾ ਹਲਕੇ ਤੋਂ ਉਮੀਦਵਾਰ ਜਸਦੀਪ ਕੌਰ ਯਾਦੂ ਵੱਲੋਂ ਵਾਰਡ ਨੰਬਰ-12 ’ਚ ਰਾਜ ਸਿੰਘ ਤੇ ਸਰਵਮਨਦੀਪ ਸਿੰਘ ਬੰਟੂ ਦੀ ਅਗਵਾਈ ਔਰਤਾਂ ਨਾਲ ਮੀਟਿੰਗ ਕੀਤੀ ਗਈ। ਸ੍ਰੀਮਤੀ ਯਾਦੂ ਨੇ ਔਰਤਾਂ ਨੂੰ ਖੰਨਾ ਦੀ ਸਿਆਸਤ ’ਚ ਦਿਲਚਪਸੀ ਲੈ ਕੇ ਸ਼ਹਿਰ ਦੀ ਭਲਾਈ ’ਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸੰਵਿਧਾਨ ’ਚ ਔਰਤਾਂ ਨੂੰ ਬਰਾਬਰ ਦੇ ਹੱਕ ਮਿਲੇ, ਇਸ ਲਈ ਔਰਤਾਂ ਨੂੰ ਲੋਕਤੰਤਰ ’ਚ ਭਾਗੀਦਾਰ ਬਨਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸੱਤਾ ਦੇ ਰਾਹੀਂ ਔਰਤ ਆਪਣੇ ਹੱਕਾਂ ਦੀ ਗੱਲ ਕਰਨ ਲਈ ਲਾਮਬੰਦ ਹੋ ਸਕੇ ਅਤੇ ਆਮ ਔਰਤਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।
ਯਾਦੂ ਨੇ ਕਿਹਾ ਕਿ ਖੰਨਾ ਹਲਕੇ ਤੇ ਕਾਂਗਰਸ ਪਾਰਟੀ ਨੇ ਲੰਬਾ ਸਮਾਂ ਰਾਜ ਕੀਤਾ ਹੈ, ਪ੍ਰਤੂੰ ਕਾਂਗਰਸੀਆਂ ਨੇ ਸ਼ਹਿਰ ਦੇ ਵਿਕਾਸ ਲਈ ਹਵਾਈ ਕਿਲੇ ਉਸਾਰਨ ਤੋਂ ਬਿਨਾਂ ਹੋਰ ਕੁੱਝ ਨਹੀਂ। ਕਾਂਗਰਸ ਲੜਕੀਆਂ ਲਈ ਕੋਈ ਵਧੀਆਂ ਵਿੱਦਿਅਕ ਸੰਸਥਾ ਨਹੀਂ ਬਣਾ ਸਕੀ, ਸਾਰੇ ਸ਼ਹਿਰ ਦਾ ਬੁਰਾ ਹਾਲ ਹੋਇਆ ਪਿਆ ਹੈ। ਮੁਹੱਲਿਆਂ ਵਿਚ ਥਾਂ-ਥਾਂ ਗੰਦਗੀ ਪਈ ਹੈ ਅਤੇ ਸਫ਼ਾਈ ਦੀ ਕੋਈ ਵਿਵਸਥਾ ਨਹੀਂ। ਇਸ ਮੌਕੇ ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ, ਰੀਟਾ ਰਾਣੀ, ਗਗਨ ਕਾਲੀਰਾਓ, ਹਰਿੰਦਰਪਾਲ ਕੌਰ, ਅਮਨਦੀਪ ਕੌਰ, ਸੁਖਜੀਤ ਕੌਰ, ਸਤਵੰਤ ਕੌਰ, ਸੀਮਾ ਅਗਰਵਾਲ, ਰੂਬੀ ਵਰਮਾ, ਪਲਮਿੰਦਰ ਕੌਰ, ਮਨਦੀਪ ਕੌਰ, ਬਲਜਿੰਦਰ ਕੌਰ, ਬੌਬੀ ਸ਼ਰਮਾ, ਕਾਜਲ ਸ਼ਰਮਾ ਆਦਿ ਹਾਜ਼ਰ ਸਨ।






















