ਚੰਡੀਗੜ੍ਹ, ਮਿਡਿਆ ਬਿਊਰੋ:
ਵਿਧਾਨ ਸਭਾ ਚੋਣਾਂ ਵਿਚ ਸੂਬੇ ਦੇ ਵੋਟਰਾਂ ਨੇ ਗੰਭੀਰ ਫੌਜਦਾਰੀ, ਅਪਰਾਧਿਕ ਮਾਮਲਿਆਂ ਵਿਚ ਫਸੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਨਕਾਰ ਦਿੱਤਾ ਹੈ।
ਪੰਜਾਬ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਨੇ 1304 ਉਮੀਦਵਾਰਾਂ ਵਿਚੋਂ 1276 ਉਮੀਦਵਾਰਾਂ ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਦੇ ਆਧਾਰ ’ਤੇ ਰਿਪੋਰਟ ਪੇਸ਼ ਕੀਤੀ ਸੀ ਕਿ 315 (25%) ਉਮੀਦਵਾਰਾਂ ਨੇ ਆਪਣੇ ਵਿਰੁੱਧ ਅਪਰਾਧਿਕ ਕੇਸ ਦਰਜ ਹੋਣ ਦੀ ਘੋਸ਼ਣਾ ਕੀਤੀ ਸੀ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ, 1145 ਉਮੀਦਵਾਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ, ਜਿਸ ਵਿਚ 100 (9%) ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਸੀ। 218 (17%) ਨੇ ਆਪਣੇ ਵਿਰੁੱਧ ਗੰਭੀਰ ਅਪਰਾਧਿਕ ਕੇਸ ਘੋਸ਼ਿਤ ਕੀਤੇ ਹਨ।
ਅਕਾਲੀ ਦਲ ਦੇ 96 ਉਮੀਦਵਾਰਾਂ ਵਿਚੋਂ 65 (68%), ‘ਆਪ’ ਦੇ 117 ਉਮੀਦਵਾਰਾਂ ਵਿਚੋਂ 58 (50%), ਭਾਜਪਾ ਦੇ 71 ਉਮੀਦਵਾਰਾਂ ਵਿਚੋਂ 27 (38%), ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ 14 ਉਮੀਦਵਾਰਾਂ ਵਿਚੋਂ 4 (29%), ਬਸਪਾ ਦੇ 20 ਉਮੀਦਵਾਰਾਂ ਵਿਚੋਂ 3 (15%), ਕਾਂਗਰਸ ਵੱਲੋਂ 117 ਵਿਚੋਂ 16 (14%) ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਨੇ 27 ਵਿਚੋਂ 3 (11%) ਉਮੀਦਵਾਰਾਂ ਨੇ ਆਪਣੇ ਹਲਫਨਾਮਿਆਂ ਵਿਚ ਆਪਣੇ ਖ਼ਿਲਾਫ਼ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੈ।
ਗੰਭੀਰ ਅਪਰਾਧਿਕ ਮਾਮਲਿਆਂ ਵੱਲ ਵੇਖੀਏ ਤਾਂ ਪ੍ਰਮੁੱਖ ਪਾਰਟੀਆਂ ਵਿਚੋਂ, ਅਕਾਲੀ ਦਲ ਦੇ 96 ਉਮੀਦਵਾਰਾਂ ਵਿਚੋਂ 60 (63%), ‘ਆਪ’ ਦੇ 117 ਉਮੀਦਵਾਰਾਂ ਵਿਚੋਂ 27 (23%), ਭਾਜਪਾ ਦੇ 71 ਉਮੀਦਵਾਰਾਂ ਵਿਚੋਂ 15 (21%), ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ 14 ਵਿਚੋਂ 3 (21%), ਬਸਪਾ ਦੇ 20 ਉਮੀਦਵਾਰਾਂ ਵਿਚੋਂ 3 (15%), ਕਾਂਗਰਸ ਦੇ 117 ਉਮੀਦਵਾਰਾਂ ਵਿਚੋਂ 9 (8%) ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ 27 ਉਮੀਦਵਾਰਾਂ ਵਿਚੋਂ 2 (7%) ਨੇ ਆਪਣੇ ਹਲਫਨਾਮਿਆਂ ਵਿਚ ਆਪਣੇ ਖ਼ਿਲਾਫ਼ ਗੰਭੀਰ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੈ।
15 ਉਮੀਦਵਾਰਾਂ ਨੇ ਔਰਤਾਂ ਵਿਰੁੱਧ ਅਪਰਾਧ ਨਾਲ ਸਬੰਧਿਤ ਕੇਸ ਹੋਣ ਦੀ ਘੋਸ਼ਣਾ ਕੀਤੀ ਹੈ। 15 ਉਮੀਦਵਾਰਾਂ ਵਿਚੋਂ 2 ਉਮੀਦਵਾਰਾਂ ਨੇ ਜਬਰ ਜਨਾਹ (9P3 ਧਾਰਾ-376) ਨਾਲ ਸਬੰਧਿਤ ਕੇਸ ਘੋਸ਼ਿਤ ਕੀਤੇ ਹਨ। 4 ਉਮੀਦਵਾਰਾਂ ਨੇ ਆਪਣੇ ਖ਼ਿਲਾਫ਼ ਕਤਲ (ਆਈਪੀਸੀ ਧਾਰਾ-302) ਨਾਲ ਸਬੰਧਿਤ ਕੇਸ ਐਲਾਨੇ ਹਨ। 33 ਉਮੀਦਵਾਰਾਂ ਨੇ ਆਪਣੇ ਵਿਰੁੱਧ ਕਤਲ ਦੀ ਕੋਸ਼ਿਸ਼ (ਆਈਪੀਸੀ ਦੀ ਧਾਰਾ-307) ਨਾਲ ਸਬੰਧਿਤ ਕੇਸ ਐਲਾਨੇ ਹਨ।
117 ਹਲਕਿਆਂ ਵਿਚੋਂ 57 (49%) ਰੈੱਡ ਅਲਰਟ ਹਲਕੇ ਹਨ। ਰੈੱਡ ਅਲਰਟ ਹਲਕੇ ਉਹ ਹੁੰਦੇ ਹਨ ਜਿੱਥੇ 3 ਜਾਂ ਇਸ ਤੋਂ ਵੱਧ ਚੋਣ ਲਡ਼ ਰਹੇ ਉਮੀਦਵਾਰਾਂ ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੁੰਦਾ ਹੈ।






















