ਪੰਜਾਬ ਦੇ ਇਸ ਵਿਭਾਗ ਵਿੱਚ ਮੁਲਾਜ਼ਮਾਂ ਦੀਆਂ ਦੂਰ-ਅੰਦੇਸ਼ੀ ਤਬਾਦਲਿਆਂ ਲਈ ਮੁਹਿੰਮ ਸ਼ੁਰੂ

ਬਠਿੰਡਾ, ਮੀਡੀਆ ਬਿਊਰੋ:

ਪਾਵਰਕਾਮ ਟਰਾਂਸਕੋ ਵੱਲੋਂ ਥਰਮਲ ਪਲਾਟਾਂ ਤੇ ਬਿਜਲੀ ਗਰਿੱਡਾਂ ’ਚੋਂ ਅਸਾਮੀਆਂ ਦੇ ਪੁਨਰਗਠਨ ਦੇ ਨਾਂ ’ਤੇ ਸੈਂਕਡ਼ੇ ਅਸਾਮੀਆਂ ਖ਼ਤਮ ਕਰਨ ਅਤੇ ਮੁਲਾਜ਼ਮਾਂ ਨੂੰ ਦੂਰ-ਦੁਰਾਡੇ ਬਦਲੇ ਜਾਣ ਕਾਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਟਰਾਂਸਕੋ ਦੇ ਅਧਿਕਾਰੀਆਂ ਵੱਲੋਂ ਲਏ ਗਏ ਅਜਿਹੇ ਫ਼ੈਸਲੇ ਕਾਰਨ ਮੁਲਜ਼ਮਾਂ ਵਿਚ ਰੋੋਸ ਦੀ ਲਹਿਰ ਦੌਡ਼ ਗਈ ਹੈ। ਇੰਪਲਾਈਜ਼ ਫੈਡਰੇਸ਼ਨ (ਚਾਹਲ ਗਰੁੱਪ ) ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਪ੍ਰਧਾਨ ਬਲਜੀਤ ਸਿੰਘ ਬਰਾਡ਼ ਨੇ ਦੱਸਿਆ ਕਿ ਟਰਾਂਸਕੋ ਦੇ ਸੀਐੱਮਡੀ ਵੱਲੋਂ ਦਫ਼ਤਰ ਚੀਫ ਇੰਜੀਨੀਅਰ ਪੀਡੀਐਮ ਅਧੀਨ ਮਨਜ਼ੂਰਸ਼ੁਦਾ ਅਸਾਮੀਆਂ ’ਚੋਂ ਪੁਨਰਗਠਨ ਦੇ ਨਾਂ ਹੇਠ ਸੈਂਕਡ਼ੇ ਪੋਸਟਾਂ ਨੂੰ ਖ਼ਤਮ ਹੀ ਕਰ ਦਿੱਤਾ ਗਿਆ ਹੈ। ਮੌਜੂਦਾ ਤਾਇਨਾਤ ਮੁਲਾਜ਼ਮਾਂ ਨੂੰ ਦੂਰ-ਦੁਰਾਡੇ ਬਦਲੀ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ। ਆਗੂਆਂ ਨੇ ਦੱਸਿਆ ਕਿ 66 ਕੇਵੀ ਸਬ ਸਟੇਸ਼ਨਾਂ ’ਤੇ ਪਹਿਲਾਂ ਹੀ ਮੁਲਾਜ਼ਮਾਂ ਦੀ ਘਾਟ ਸੀ ਜਿਸ ਕਾਰਨ ਬਿਜਲੀ ਗਰਿੱਡਾਂ ਦੀ ਸਾਂਭ-ਸੰਭਾਲ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ। ਇਹ ਬਹੁਤੇ ਗਰਿੱਡ ਪਿੰਡਾਂ ’ਚ ਹੋਣ ਕਰਕੇ ਖਪਤਕਾਰਾਂ ’ਚ ਹੋਰ ਟਕਰਾਅ ਵਧੇਗਾ ਅਤੇ ਪੰਜਾਬ ਸਰਕਾਰ ਦਾ ਅਕਸ ਖ਼ਰਾਬ ਹੋਵੇਗਾ।

ਮੈਨੇਜਮੈਂਟ ਵੱਲੋਂ ਇਨ੍ਹਾਂ ਕੁਝ ਖ਼ਾਲੀ ਪਈਆਂ ਪੋਸਟਾਂ ’ਤੇ ਮੁਲਾਜ਼ਮ ਤਾਇਨਾਤ ਕਰਨ ਦੀ ਬਜਾਏ ਪੋਸਟਾਾਂ ਹੀ ਨੂੰ ਖ਼ਤਮ ਕਰ ਦਿਤਾ ਗਿਆ, ਜਿਸ ਕਰਕੇ ਟਰਾਂਸਕੋ ਦੇ ਸੀਐੱਮਡੀ ਖ਼ਿਲਾਫ਼ ਮੁਲਾਜ਼ਮਾਂ ’ਚ ਭਾਰੀ ਰੋਸ ਪੈਦਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਉਸ ਸਮੇਂ ਦੇ ਪਾਵਰਕਾਮ ਦੇ ਸੀਐੱਮਡੀ ਵੱਲੋਂ ਥਰਮਲ ਪਲਾਂਟ ਲਹਿਰਾ ਮੁਹੱਬਤ ਦੀਆਂ ਲਗਪਗ 1100 ਪੋਸਟਾਂ ’ਚੋਂ 274 ਪੋਸਟਾਂ ਨੂੰ ਪੁਨਰਗਠਨ ਦੇ ਨਾਂ ਹੇਠ ਥਰਮਲ ਦੀ ਮੈਨੇਜਮੈਂਟ ’ਤੇ ਦਬਾਅ ਪਾ ਕੇ ਖ਼ਤਮ ਕਰ ਦਿੱਤਾ ਗਿਆ, ਜਦੋਂ ਕਿ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਮਨਜ਼ੂਰਸ਼ੁਦਾ ਪੋਸਟਾਂ ਦੂਜੇ ਥਰਮਲ ਪਲਾਂਟ ਦੇ ਮੁਕਾਬਲੇ ਪਹਿਲਾਂ ਹੀ ਘੱਟ ਸਨ। ਪਿਛਲੇ 10 ਸਾਲ ਤੋਂ ਥਰਮਲਾਂ ਦੀਆਂ ਖ਼ਾਲੀ ਪਈਆਂ ਪੋਸਟਾਂ ’ਤੇ ਨਵੀ ਭਰਤੀ ਨਾ ਹੋਣ ਕਰਕੇ ਅਤੇ ਮੌਜੂਦਾ ਮੁਲਾਜ਼ਮਾਂ ਦੀ ਰਿਟਾਇਰਮੈਂਟ ਹੋਣ ਕਰਕੇ ਹੁਣ ਹਾਲਾਤ ਇਹ ਬਣ ਗਏ ਹਨ ਕਿ ਮੌਜੂਦਾ ਤਾਇਨਾਤ ਮੁਲਾਜ਼ਮਾਂ ਨੂੰ 3-3 ਲੁਕੇਸ਼ਨਾਂ ’ਤੇ ਕੰਮ ਕਰਨਾ ਪੈ ਰਿਹਾ ਹੈ ਅਤੇ ਘਰੇਲੂ ਕੰਮਾਂ ਲਈ ਛੁਟੀਆਂ ਵੀ ਨਹੀਂ ਮਿਲ ਰਹੀਆਂ। ਹੁਣ ਥਰਮਲ ਪਲਾਂਟ ਲਹਿਰਾ ਮੁਹੱਬਤ ’ਚ ਬਿਜਲੀ ਉਤਪਾਦਨ ਪੂਰੇ ਲੋਡ ’ਤੇ ਹੋ ਰਿਹਾ ਹੋਣ ਕਰਕੇ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਕਤ ਅਧਿਕਾਰੀ ਵੱਲੋਂ ਖ਼ਤਮ ਕੀਤੀਆਂ ਗਈਆਂ ਪੋਸਟਾਂ ਨੂੰ ਬਹਾਲ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਕਿਸੇ ਵੀ ਕੇਡਰ ਦੀਆਂ ਪੋਸਟਾਂ ਖ਼ਤਮ ਕਰਕੇ ਦੂਜੇ ਕੇਡਰ ਨੂੰ ਦੇਣ ਦੀ ਕਾਰਵਾਈ ’ਤੇ ਰੋਕ ਲਾਈ ਜਾਵੇ।

ਇਸ ਮੌਕੇ ਲਖਵੰਤ ਸਿੰਘ ਬਾਂਡੀ ਸੀਨੀਅਰ ਮੀਤ ਪ੍ਰਧਾਨ, ਰਜਿੰਦਰ ਸਿੰਘ ਨਿੰਮਾ ਜਨਰਲ ਸਕੱਤਰ, ਰਘਬੀਰ ਸਿੰਘ ਸੈਣੀ ਜੁਆਇੰਟ ਸਕੱਤਰ, ਦਾਨਿਸ਼ ਮੀਤ ਪ੍ਰਧਾਨ, ਰਜਿੰਦਰ ਬਹਾਦਰ ਪ੍ਰੈੱਸ ਸਕੱਤਰ, ਯਾਦਵਿੰਦਰ ਸਿੰਘ ਸਿੱਧੂ, ਕੈਸ਼ੀਅਰ ਦਮਨਜੀਤ ਸਿੰਘ, ਮਲਕੀਤ ਸਿੰਘ ਚੈਨਾ , ਗੁਰਲਾਲ ਸਿੰਘ, ਰਾਜ ਕੁਮਾਰ, ਪ੍ਰੇਮ ਕੁਮਾਰ ਉਪਲ ਸਾਰੇ ਕਾਰਜਕਾਰੀ ਮੈਂਬਰ ਹਾਜ਼ਰ ਸਨ।

Share This :

Leave a Reply