ਚੋਣ ਜ਼ਾਬਤੇ ਦੇ ਦੌਰਾਨ ਐਸਟੀਐਫ ਦੀ ਟੀਮ ਨੇ ਹੈਰੋਇਨ ਦੀ ਕੀਤੀ ਵੱਡੀ ਬਰਾਮਦਗੀ

ਲੁਧਿਆਣਾ, ਮੀਡੀਆ ਬਿਊਰੋ: ਚੋਣ ਜ਼ਾਬਤਾ ਲੱਗਣ ਤੋਂ ਬਾਅਦ ਜਿੱਥੇ ਕਮਿਸ਼ਨਰੇਟ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਹਜ਼ਾਰਾਂ ਲੀਟਰ ਲਾਹਣ, ਠੇਕਾ ਸ਼ਰਾਬ, ਨਸ਼ੀਲੇ ਪਦਾਰਥ ਤੇ ਅਸਲਾ ਬਰਾਮਦ ਕੀਤਾ ਉਥੇ ਇਕੱਲੇ ਐੱਸਟੀਐੱਫ ਲੁਧਿਆਣਾ ਦੀ ਟੀਮ ਨੇ 7 ਕਿੱਲੋ 192 ਗਰਾਮ ਹੈਰੋਇਨ ਬਰਾਮਦ ਕੀਤੀ।

ਜਾਣਕਾਰੀ ਦਿੰਦਿਆਂ ਐੱਸਟੀਐੱਫ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਐਸਟੀਐਫ ਦੀ ਟੀਮ ਨੇ ਇਨ੍ਹਾਂ ਅੱਠ ਮਾਮਲਿਆਂ ਵਿਚ 10 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤੇ। ਐਸਟੀਐਫ ਦੀ ਟੀਮ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਦੋ ਪਿਸਤੌਲਾਂ ਤੇ 142 ਜ਼ਿੰਦਾ ਕਾਰਤੂਸਾਂ ਸਣੇ ਡਰੱਗ ਮਨੀ ਵੀ ਬਰਾਮਦ ਕੀਤੀ।

Share This :

Leave a Reply